ਉੱਤਰਾਖੰਡ ਝੜਪ ਮਾਮਲਾ: ਆਈਪੀਐੱਸ ਨਵਨੀਤ ਭੁੱਲਰ ਕਰਨਗੇ ਉੱਚ ਪੱਧਰੀ ਜਾਂਚ; ਹਾਲਾਤ ਹੁਣ ਆਮ ਵਾਂਗ

ਉੱਤਰਾਖੰਡ ’ਚ ਚੱਲ ਰਹੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਕਰਨਪ੍ਰਯਾਗ ਵਿਖੇ 16 ਜੂਨ ਨੂੰ ਨਿਹੰਗ ਸਿੰਘਾਂ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਕਰਨ ਬਣੇ ਹਾਲਾਤ ਹੁਣ ਸੁਖਾਵੇਂ ਹੋ ਗਏ ਹਨ। ਜਿੱਥੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਨਿਹੰਗ ਸਿੰਘਾਂ ਨੂੰ ਕਿਰਪਾਨ ਨਾ ਲੈ ਕੇ ਆਉਂਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਸਿੱਖ ਸੰਗਤ ਪਾਸੋਂ ਇਕ ਅਧਿਕਾਰੀ ਦੀ ਗਲਤੀ ਦੀ ਮਾਫੀ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੰਗੀ ਹੈ, ਉੱਥੇ ਹੀ ਪ੍ਰਸ਼ਾਸਨ ਨੇ ਨਿਹੰਗ ਸਿੰਘਾਂ ਦੇ ਨਾਲ ਝਗੜਾ ਕਰਨ ਵਾਲੇ ਸਥਾਨਕ ਲੋਕਾਂ ’ਤੇ ਵੀ ਪਰਚਾ ਦਰਜ ਕਰ ਦਿੱਤਾ ਹੈ। ਇਸ ਕੇਸ ਦੀ ਜਾਂਚ ਲਈ ਸਿੱਖ ਅਧਿਕਾਰੀ ਆਈਪੀਐਸ ਨਵਨੀਤ ਸਿੰਘ ਭੁੱਲਰ ਨੂੰ ਸੌਂਪੀ ਹੈ। ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਚੱਲ ਰਹੀ ਹੈ, ਯਾਤਰੀਆਂ ਦੀ ਸੁਰੱਖਿਆਂ ਲਈ ਪੁਲਿਸ ਪ੍ਰਸ਼ਾਸਨ ਦਿਨ-ਰਾਤ ਤਾਇਨਾਤ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਥਾਨਕ ਲੋਕ ਯਾਤਰੀਆਂ ਦਾ ਹਮੇਸ਼ਾ ਹੀ ਸਤਿਕਾਰ ਕਰਦੇ ਹਨ ਅਤੇ ਸਾਨੂੰ ਵੀ ਉਹਨਾਂ ਨਾਲ ਪਿਆਰ ਨਾਲ ਵਿਚਰਨਾ ਚਾਹੀਦਾ ਹੈ।

Scroll to Top