ਸੋਸ਼ਲ ਮੀਡੀਆ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ!

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ ਅਨੁਸਾਰ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ,”ਲਾਸਾਲ ਪੁਲੀਸ ਸਰਵਿਸ ਸ਼੍ਰੀਮਤੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਜਨਤਕ ਚਿੰਤਾ ਨੂੰ ਘੱਟ ਕਰਨ ਲਈ,ਅਸੀਂ ਸਾਂਝਾ ਕਰ ਰਹੇ ਹਾਂ ਕਿ ਜਾਂਚਕਰਤਾ ਇਸ ਨੂੰ ਇੱਕ ਅਲੱਗ ਘਟਨਾ ਵਜੋਂ ਦੇਖ ਰਹੇ ਹਨ।” ਹਾਲਾਂਕਿ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਇੱਕ ਵੱਖਰੀ ਘਟਨਾ ਦੇ ਤੌਰ ’ਤੇ ਦੱਸਿਆ ਹੈ,ਪਰ ਉਨ੍ਹਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕੋਈ ਸ਼ੱਕੀ ਹਿਰਾਸਤ ਵਿੱਚ ਹੈ ਜਾਂ ਨਹੀਂ। ਪੁਲੀਸ ਅਤੇ ਪੈਰਾਮੈਡਿਕਸ ਮੰਗਲਵਾਰ ਰਾਤ 9:30 ਵਜੇ ਤੋਂ ਕੁਝ ਸਮਾਂ ਪਹਿਲਾਂ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਸੂਚਨਾ ਮਿਲਣ ‘ਤੇ ਪਹੁੰਚੇ ਸਨ। ਬਚਾਅ ਕਰਮਚਾਰੀਆਂ ਨੂੰ ਉੱਥੇ ਇੱਕ ਮਹਿਲਾ ਮਿਲੀ ਜੋ ਚਾਕੂ ਦੇ ਜ਼ਖ਼ਮਾਂ ਨਾਲ ਜੂਝ ਰਹੀ ਸੀ। ਪੁਲੀਸ ਨੇ ਦੱਸਿਆ ਕਿ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਮੈਂਬਰਾਂ ਨੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ,ਜਿੱਥੇ ਉਸ ਨੇ “ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।”  ਬੁੱਧਵਾਰ ਸਵੇਰੇ,ਅਧਿਕਾਰੀਆਂ ਨੇ ਟੌਡ ਲੇਨ ‘ਤੇ ਕੈਨੇਡਾ ਸਟ੍ਰੀਟ ਅਤੇ ਬਿਸ਼ਪ ਸਟ੍ਰੀਟ ਦੇ ਵਿਚਕਾਰ ਦੋ ਘਰਾਂ ਨੂੰ ਘੇਰ ਲਿਆ ਸੀ। ਇੱਕ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੱਕ ਜਾਣ ਵਾਲੇ ਕੰਕਰੀਟ ਦੇ ਰਸਤੇ ਅਤੇ ਪੌੜੀਆਂ ‘ਤੇ ਕਈ ਸਬੂਤ ਮਾਰਕਰ ਵੀ ਲਗਾਏ ਗਏ ਸਨ। ਅਧਿਕਾਰੀਆਂ ਨੇ ਲਗਪਗ ਇੱਕ ਕਿਲੋਮੀਟਰ ਦੂਰ ਟੌਡ ਲੇਨ ‘ਤੇ ਹੀ ਇੱਕ ਜੰਗਲੀ ਖੇਤਰ ਦੇ ਆਲੇ-ਦੁਆਲੇ ਪੀਲੀ ਪੁਲੀਸ ਟੇਪ ਵੀ ਲਗਾਈ ਸੀ,ਜਿੱਥੇ ਹਰਬ ਗ੍ਰੇ ਪਾਰਕਵੇਅ ਦੇ ਨੇੜੇ ਪੈਦਲ ਚੱਲਣ ਵਾਲੇ ਰਸਤਿਆਂ ਦਾ ਪ੍ਰਵੇਸ਼ ਦੁਆਰ ਹੈ। ਪੁਲੀਸ ਇਸ ਹਫ਼ਤੇ ਦੇ ਲਾਸਾਲ ਕਤਲ ਕੇਸ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਡਿਟੈਕਟਿਵ ਸਾਰਜੈਂਟ ਜੇਮੀ ਨੇਸਟਰ ਨਾਲ 519-969-5210 ਐਕਸਟੈਂਸ਼ਨ 2531 ‘ਤੇ ਸੰਪਰਕ ਕਰਨ ਲਈ ਕਹਿ ਰਹੀ ਹੈ। ਜਾਂਚਕਰਤਾ ਨੇੜੇ ਰਹਿਣ ਵਾਲੇ ਕਿਸੇ ਵੀ ਵਿਅਕਤੀ ਤੋਂ ਵੀਡੀਓ ਨਿਗਰਾਨੀ (ਸੀਸੀਟੀਵੀ) ਦੀ ਮੰਗ ਵੀ ਕਰ ਰਹੇ ਹਨ।

Scroll to Top