ਹੁਣ ਜਾਣੇ-ਅਣਜਾਣੇ ਨਾਲ ਨਹੀਂ ਸਰੇਗਾ, ਕਬੂਲਣੇ ਪੈਣਗੇ ਗੁਨਾਹ; 30 ਨੂੰ ਸੁਖਬੀਰ ਬਾਦਲ ਬਾਰੇ ਸੁਣਾਇਆ ਜਾਵੇਗਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਬਾਗੀਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਮਿਲੇ ਸਪੱਸ਼ਟੀਕਰਨ ਨੂੰ ਜਨਤਕ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ 30 ਅਗਸਤ ਨੂੰ ਇਕੱਤਰਤਾ ਰੱਖ ਲਈ ਹੈ। 30 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਵੇਗੀ ਜਿਸ ਵਿਚ ਉਪਰੋਕਤ ਮਾਮਲੇ ’ਤੇ ਵਿਚਾਰ ਚਰਚਾ ਹੋਵੇਗੀ। ਜਥੇਦਾਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਬੰਦ ਕਮਰਾ ਫ਼ੈਸਲਾ ਸੁਣਾਉਂਣ ਦੇ ਰੁਝਾਨ ਨੂੰ ਬਦਲ ਦਿੱਤਾ ਹੈ। ਹੁਣ ਜਾਣੇ-ਅਣਜਾਣੇ ਨਹੀਂ ਗੁਨਾਹ ਕਬੂਲਣੇ ਪੈਣਗੇ। ਜਿਸ ਖ਼ਿਲਾਫ਼ ਸ਼ਿਕਾਇਤ ਹੋਵੇ, ਉਸ ਪਾਸੋਂ ਲਿਖਤੀ ਸਪੱਸ਼ਟੀਕਰਨ ਲੈ ਕੇ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸੰਗਤ ਸਾਹਮਣੇ ਲੱਗੇ ਦੋਸ਼ ਕਬੂਲਣੇ ਪੈਂਦੇ ਹਨ। ਹਰੇਕ ਉਸ ਵਿਅਕਤੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਕੱਲਾ-ਇਕੱਲਾ ਦੋਸ਼ ਪੜ੍ਹ ਕੇ ਸੁਣਾਇਆ ਜਾਂਦਾ ਹੈ ਅਤੇ ਬਿਨ੍ਹਾਂ ਕਿਸੇ ਸਵਾਲ ਜਵਾਬ ਦੇ ਵਿਅਕਤੀ ਨੂੰ ਹਾਂ ਜਾਂ ਨਾਂਹ ਵਿਚ ਜੁਆਬ ਦੇਣਾ ਪੈਂਦਾ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ੀ ਭੁਗਤਣੀ ਪਵੇਗੀ। ਸੁਖਬੀਰ ਬਾਦਲ ’ਤੇ ਦੋਸ਼ ਹੈ ਕਿ 2007 ਤੋਂ ਲੈ ਕੇ 2017 ਦਰਮਿਆਨ ਕੁਝ ਵੱਡੀਆਂ ਗਲਤੀਆਂ ਹੋਈਆਂ ਹਨ। ਇਹ ਸਾਰੇ ਦੋਸ਼ ਸੁਖਬੀਰ ਬਾਦਲ ’ਤੇ ਲਗਾਉਂਦੇ ਹੋਏ ਬਾਗੀ ਅਕਾਲੀ ਵੀ ਆਪਣੀ ਸ਼ਮੂਲੀਅਤ ਮੰਨ ਚੁੱਕੇ ਹਨ। ਦੋਸ਼ ਹੈ ਕਿ ਸਲਾਬਤਪੁਰਾ ਵਿਖੇ 2007 ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਅੰਮਿ੍ਤ ਛਕਾਉਣ ਦੇ ਸਵਾਂਗ ਵਿਰੁੱਧ ਪੁਲਿਸ ਕੇਸ ਦਰਜ ਹੋਇਆ ਪਰ ਅਗਲੇਰੀ ਕਾਰਵਾਈ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕੇਸ ਹੀ ਵਾਪਸ ਲੈ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਸਿਰਸਾ ਮੁੱਖੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਸਿੰਘ ਸਾਹਿਬਾਨ ’ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰਾ ਮੁਖੀ ਨੂੰ ਮਾਫੀ ਦੁਆਈ ਸੀ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ ਇਸ ਦੇ 110 ਅੰਗਾਂ ਦੀ 12 ਅਕਤੂਬਰ 2015 ਨੂੰ ਬਰਗਾੜੀ ਗੁਰਦੁਆਰਾ ਸਾਹਿਬ ਨੇੜੇ ਜ਼ਮੀਨ ‘ਤੇ ਸੁੱਟ ਕੇ ਬੇਦਅਬੀ ਕੀਤੀ ਗਈ। ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦੀ ਨਾ ਤਾਂ ਸਮੇਂ ਸਿਰ ਸਹੀ ਜਾਂਚ ਕਰਵਾ ਸਕੇ ਅਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਫਲ ਹੋਏ। ਬੇਅਦਬੀ ਦੀ ਘਟਨਾ ਨਾਲ ਪੰਜਾਬ ਦੇ ਹਾਲਾਤ ਵਿਗੜੇ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਦੁਖਦਾਈ ਕਾਂਡ ਵਾਪਰੇ। ਇਨ੍ਹਾਂ ਕਾਂਡਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਵਾਬਦੇਹ ਨਹੀਂ ਬਣਾ ਸਕੀ ਸੀ। ਸੁਮੇਧ ਸੈਣੀ ਨੂੰ ਪੰਜਾਬ ਦਾ ਪੁਲਿਸ ਮੁਖੀ ਲਾਇਆ। ਪੁਲਿਸ ਅਫਸਰ ਇਜ਼ਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਥਾਪੜਾ ਦਿੱਤਾ ਅਤੇ ਚੀਫ ਪਾਰਲੀਮੈਨੀ ਸਕੱਤਰ ਬਣਾਇਆ। 2012 ਵਿਚ ਬਣੀ ਸਰਕਾਰ ਅਤੇ ਪਹਿਲੀਆਂ ਅਕਾਲੀ ਸਰਕਾਰਾਂ ਵੀ ਲੋਕਾਂ ਨਾਲ ਵਾਅਦੇ ਕਰਨ ਦੇ ਬਾਵਜੂਦ ਰਾਜ ਵਿਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਕਮਿਸ਼ਨ ਬਣਾ ਕੇ ਨਿਰਪੱਖ ਜਾਂਚ ਕਰਵਾਉਂਣ ਅਤੇ ਪੀੜਤਾਂ ਨੂੰ ਰਾਹਤ ਦੇਣ ਵਿਚ ਵੀ ਅਸਫ਼ਲ ਰਹੀਆਂ। ਬਾਗੀਆਂ ਵੱਲੋਂ ਇਹ ਇਹ ਸਵੀਕਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੱਤਰ ਦਿੱਤਾ ਸੀ।

19 thoughts on “ਹੁਣ ਜਾਣੇ-ਅਣਜਾਣੇ ਨਾਲ ਨਹੀਂ ਸਰੇਗਾ, ਕਬੂਲਣੇ ਪੈਣਗੇ ਗੁਨਾਹ; 30 ਨੂੰ ਸੁਖਬੀਰ ਬਾਦਲ ਬਾਰੇ ਸੁਣਾਇਆ ਜਾਵੇਗਾ ਫੈਸਲਾ”

  1. Официальный Telegram канал 1win Casinо. Казинo и ставки от 1вин. Фриспины, актуальное зеркало официального сайта 1 win. Регистрируйся в ван вин, соверши вход в один вин, получай бонус используя промокод и начните играть на реальные деньги.
    https://t.me/s/Official_1win_kanal/3411

  2. Официальный Telegram канал 1win Casinо. Казинo и ставки от 1вин. Фриспины, актуальное зеркало официального сайта 1 win. Регистрируйся в ван вин, соверши вход в один вин, получай бонус используя промокод и начните играть на реальные деньги.
    https://t.me/s/Official_1win_kanal/2021

Leave a Reply to Buka Akun di Binance Cancel Reply

Your email address will not be published. Required fields are marked *

Scroll to Top