ਸ਼੍ਰੋਮਣੀ ਕਮੇਟੀ ਦੀਆਂ ਬਣੀਆਂ ਵੋਟਾਂ ’ਚ ਬੇਨਿਯਮੀਆਂ ਹੋਈਆਂ: ਭੁੱਟਾ

ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਸਮੇਂ ਮੌਜੂਦਾ ‘ਆਪ’ ਦੀ ਸਰਕਾਰ ਨੇ ਪ੍ਰਸ਼ਾਸਨ ’ਤੇ ਦਬਾਅ ਪਾ ਕੇ ਵੱਡੇ ਪੱਧਰ ’ਤੇ ਕਥਿਤ ਧਾਂਦਲੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸਲੇਮਪੁਰ ਬਲਾਕ ਖੇੜਾ ਦੀਆਂ ਵੋਟਾਂ ਪਿੰਡ ਸਿੱਧਵਾਂ ਬਲਾਕ ਸਰਹਿੰਦ ਦੀ ਵੋਟਰ ਲਿਸਟ ਵਿੱਚ ਬਣਾ ਦਿੱਤੀਆਂ ਹਨ। ਉਨ੍ਹਾਂ ਦੀ ਆਪਣੀ, ਪਰਿਵਾਰਕ ਮੈਬਰਾਂ ਅਤੇ ਪਿੰਡ ਦੀਆਂ ਵੋਟਾਂ ਵੀ ਬਲਾਕ ਸਰਹਿੰਦ ਦੇ ਪਿੰਡ ਸਿੱਧਵਾਂ ਵਿੱਚ ਬਣਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵੋਟਾਂ ’ਚ ਗ਼ੈਰ-ਸਿੱਖਾਂ ਦੀਆਂ ਵੋਟਾਂ ਵੀ ਬਣੀਆਂ ਹੋਈਆਂ ਹਨ। ਇਸ ਮੌਕੇ ਗਿਆਨ ਸਿੰਘ ਖਰੌੜ, ਨਾਜਰ ਸਿੰਘ ਬਲਾੜੀ, ਮਨਪ੍ਰੀਤ ਸਿੰਘ, ਲਾਲ ਸਿੰਘ ਅਤੇ ਬਰਲਾਜ ਸਿੰਘ ਆਦਿ ਹਾਜ਼ਰ ਸਨ।

Scroll to Top