ਕਿਸਾਨੀ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ‘ਕਿਸਾਨ ਅੰਦੋਲਨ-2’ ਦੇ ਬੈਨਰ ਹੇਠਾਂ ਅੰਤਰਰਾਜੀ ਬਾਰਡਰਾਂ ’ਤੇ ਜਾਰੀ 13 ਫਰਵਰੀ 2024 ਤੋਂ ਕਿਸਾਨ ਮੋਰਚਿਆਂ ਨੂੰ ਸਾਲ ਪੂਰਾ ਹੋਣ ’ਤੇ ਮਹਾਂ ਪੰਚਾਇਤਾਂ ਦੇ ਰੂਪ ’ਚ ਵੱਡੇ ਇਕੱਠ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਦੌਰਾਨ 11 ਫਰਵਰੀ ਨੂੰ ਰਤਨਪੁਰਾ ਬਾਰਡਰ, 12 ਫਰਵਰੀ ਨੂੰ ਢਾਬੀਗੁੱਜਰਾਂ ਬਾਰਡਰ ਅਤੇ 13 ਫਰਵਰੀ ਨੂੰ ਸ਼ੰਭੂ ਬਾਰਡਰ ’ਤੇ ਮਹਾਂ ਪੰਚਾਇਤ ਕੀਤੀ ਜਾਵੇਗੀ। ਉਧਰ ਮਰਨ ਵਰਤ ਦੇ 64ਵਾਂ ਦਿਨ 28 ਜਨਵਰੀ ਨੂੰ ਜਗਜੀਤ ਸਿੰਘ ਡੱਲੇਵਾਲ ਖੁਦ ਪਹਿਲੀ ਵਾਰ ਮੀਡੀਆ ਨੂੰ ਸੰਬੋਧਨ ਕਰਨਗੇ। ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਲਖਵਿੰਦਰ ਔਲਖ, ਸੁਖਜੀਤ ਹਰਦੋਝੰਡੇ ਅਤੇ ਇੰਦਰਜੀਤ ਕੋਟਬੱਢੇ ਨੇ ਕੀਤਾ। ਉਧਰ ਯੂ.ਪੀ ਤੋਂ ਆਏ ਕਿਸਾਨਾਂ ਦੇ ਇੱਕ ਵੱਡੇ ਵਫ਼ਦ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ।
2 thoughts on “ਕਿਸਾਨ ਅੰਦੋਲਨ-2 ਦਾ ਸਾਲ ਮੁਕੰਮਲ ਹੋਣ ’ਤੇ ਹੋਣਗੀਆਂ ਮਹਾਂ-ਪੰਚਾਇਤਾਂ”
Comments are closed.

Pingback: казино слотика отзывы
Pingback: https://onlinecasinovolta.com.kz