ਕਿਸਾਨ ਜਥੇਬੰਦੀ (ਉਗਰਾਹਾਂ) ਵੱਲੋਂ ਖਨੌਰੀ ਤਹਿਸੀਲ ਅੱਗੇ ਰੋਸ ਧਰਨਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ ਸਬ ਤਹਿਸੀਲ ਖਨੌਰੀ ਵਿਖੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬਲਾਕ ਅਤੇ ਪੇਂਡੂ ਇਕਾਈਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਖਨੌਰੀ ਸਬ ਤਹਿਸੀਲ ’ਚ ਮੁਲਾਜ਼ਮਾਂ ਪੱਖੋ ਬਹੁਤ ਜ਼ਿਆਦਾ ਮਾੜਾ ਹਾਲ ਹੈ ਨਾ ਇੱਥੇ ਕੋਈ ਪੱਕਾ ਪਟਵਾਰੀ ਹੈ ਤੇ ਨਾ ਕੋਈ ਪੱਕਾ ਤਹਿਸੀਲਦਾਰ। ਲੋਕਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ। ਲੋਕਾਂ ਨੂੰ ਆਪਣੇ ਜ਼ਰੂਰੀ ਤੇ ਜਾਇਜ਼ ਕੰਮ ਦਲਾਲਾਂ ਰਾਹੀਂ ਪੈਸੇ ਦੇ ਕੇ ਕਰਵਾਉਣੇ ਪੈਂਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਖਨੌਰੀ ਸਬ ਤਹਿਸੀਲ ਵਿੱਚ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਬਲਾਕ ਆਗੂ ਰੋਸ਼ਨ ਮੂਣਕ, ਬੰਟੀ ਢੀਂਡਸਾ, ਬੱਬੂ ਚੱਠੇ, ਕੁਲਦੀਪ ਗੁਲਾੜੀ, ਰਮੇਸ਼ ਅਣਦਾਣਾ ਤੋਂ ਇਲਾਵਾ ਪਿੰਡ ਇਕਾਈਆਂ ਦੇ ਆਗੂਆਂ ਨੇ ਨੇ ਵੀ ਸੰਬੋਧਨ ਕੀਤਾ।

11 thoughts on “ਕਿਸਾਨ ਜਥੇਬੰਦੀ (ਉਗਰਾਹਾਂ) ਵੱਲੋਂ ਖਨੌਰੀ ਤਹਿਸੀਲ ਅੱਗੇ ਰੋਸ ਧਰਨਾ”

Leave a Reply to create binance account Cancel Reply

Your email address will not be published. Required fields are marked *

Scroll to Top