ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਬਿਕਰਮ ਮਜੀਠੀਆ, ਭਲਕੇ 4 ਵਜੇ ਸੱਦੀ ਪ੍ਰੈੱਸ ਕਾਨਫਰੰਸ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਹੈ, ਜਿਸ ਨੇ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਮਜੀਠੀਆ ਨੇ ਆਉਣ ਵਾਲੀ 12 ਮਾਰਚ ਨੂੰ ਇੱਕ ਵੱਡੀ ਪ੍ਰੈਸ ਕਾਨਫਰੰਸ ਸੱਦੀ ਹੈ। ਮਜੀਠੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਹ ਪ੍ਰੈਸ ਕਾਨਫਰੰਸ ਸ਼ਾਮ 4 ਵਜੇ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਹੋਵੇਗੀ। ਇਸ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ “ਅਹਿਮ ਖੁਲਾਸੇ” ਕਰਨਾ ਦੱਸਿਆ ਗਿਆ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਮਿਲਦੇ ਆ ਜੀ ਕੱਲ। ਹਾਲਾਂਕਿ ਇਹ ਖੁਲਾਸੇ ਕਿਸ ਵਿਸ਼ੇ ਨਾਲ ਸਬੰਧਤ ਹੋਣਗੇ, ਇਸ ਬਾਰੇ ਅਜੇ ਸਪੱਸ਼ਟ ਰੂਪ ਵਿੱਚ ਕੁਝ ਨਹੀਂ ਕਿਹਾ ਗਿਆ, ਪਰ ਮਜੀਠੀਆ ਵੱਲੋਂ ਵਰਤੇ ਗਏ “ਵੱਡੀ ਪ੍ਰੈਸ ਕਾਨਫਰੰਸ” ਅਤੇ “ਅਹਿਮ ਖੁਲਾਸੇ” ਵਰਗੇ ਸ਼ਬਦਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸੇ ਗੰਭੀਰ ਮੁੱਦੇ ਉੱਤੇ ਸਰਕਾਰ ਜਾਂ ਵਿਰੋਧੀਆਂ ਨੂੰ ਘੇਰ ਸਕਦੇ ਹਨ। ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਹੁਣ 12 ਮਾਰਚ ਦੀ ਇਸ ਕਾਨਫਰੰਸ ‘ਤੇ ਟਿਕੀਆਂ ਹੋਈਆਂ ਹਨ।

Scroll to Top