ਪੱਤਰਕਾਰਾਂ ਦੇ ਹੱਕ ਵਿੱਚ ਬਠਿੰਡਾ ਦੀਆਂ ਸੜਕਾਂ ’ਤੇ ਉੱਤਰੇ ਲੋਕ

ਹੈਲੀਕਾਪਟਰ ਵਰਤੋਂ ਨਾਲ ਸਬੰਧਤ ਸਵਾਲ ਮਾਮਲੇ ਨਾਲ ਜੁੜੇ ਕੁੱਝ ਪੱਤਰਕਾਰਾਂ ਸਣੇ ਕੁੱਲ ਦਸ ਜਣਿਆਂ ’ਤੇ ਦਰਜ ਪੁਲੀਸ ਕੇਸ ਵਿਰੁੱਧ ਅੱਜ ਦਰਜਨਾਂ ਸਮਾਜਿਕ ਜਥੇਬੰਦੀਆਂ, ਪੱਤਰਕਾਰ ਸੰਗਠਨਾਂ ਅਤੇ ਵੱਡੀ ਗਿਣਤੀ ਲੋਕਾਂ ਨੇ ਵਿਆਪਕ ਪ੍ਰਦਰਸ਼ਨ ਕੀਤਾ। ਵਿਖਾਵਾਕਾਰੀਆਂ ਨੇ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਬਾਅਦ ’ਚ ਸ਼ਹਿਰ ਅੰਦਰ ਮੁਜ਼ਾਹਰਾ ਕੀਤਾ। ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਨਿਰਭੈ ਸਿੰਘ ਢੁੱਡੀਕੇ, ਰਾਜਿੰਦਰ ਦੀਪ ਸਿੰਘ ਵਾਲਾ, ਜਗਜੀਤ ਸਿੰਘ ਡੱਲੇਵਾਲ, ਜੋਰਾ ਸਿੰਘ ਨਸਰਾਲੀ, ਮੰਗਾ ਸਿੰਘ ਆਜ਼ਾਦ, ਸ਼ਿੰਗਾਰਾ ਸਿੰਘ ਮਾਨ, ਅਸ਼ੋਕ ਕੰਬੋਜ, ਝੰਡਾ ਸਿੰਘ ਜੇਠੂਕੇ, ਰਾਣਾ ਰਣਵੀਰ ਸਿੰਘ, ਪੱਤਰਕਾਰ ਹਮੀਰ ਸਿੰਘ, ਦੀਪਕ ਚਨਾਰਥਲ, ਰਜਿੰਦਰ ਸਿੰਘ ਤੱਗੜ ਅਤੇ ਰਤਨਦੀਪ ਧਾਲੀਵਾਲ ਸਣੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਮੰਚ ਸਕੱਤਰ ਦੀ ਭੂਮਿਕਾ ਸਵਰਨ ਸਿੰਘ ਦਾਨੇਵਾਲੀਆ ਅਤੇ ਸਾਹਿਲਦੀਪ ਨੇ ਨਿਭਾਈ। ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਝੇ ਅਤੇ ਦੁਆਬੇ ਵਿੱਚ ਵੀ ਵੱਡੇ ਜਮਹੂਰੀ ਇਕੱਠ ਕਰ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਦੌਰਾਨ ਬੁਲਾਰਿਆਂ ਨੇ ਸਰਕਾਰਾਂ ’ਤੇ ਦੋਸ਼ ਲਾਏ ਕਿ ਉਹ ਸਾਮਰਾਜੀ ਅਤੇ ਕਾਰਪੋਰੇਟ ਸ਼ਕਤੀਆਂ ਦੀ ਮਜ਼ਬੂਤੀ ਲਈ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਲੋਕ ਹਿੱਤਾਂ ਲਈ ਸੰਗਰਾਮ ਕਰ ਰਹੇ ਸੰਘਰਸ਼ੀਆਂ ਅਤੇ ਇਨ੍ਹਾਂ ਲਈ ਕੰਮ ਕਰ ਰਹੇ ਲੋਕ ਪੱਖੀ ਮੀਡੀਆ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। `ਨੇ ਲੋਕ ਪੱਖੀ ਮੀਡੀਆ, ਬੁੱਧੀਜੀਵੀ ਵਰਗ ਅਤੇ ਸਮਾਜਿਕ ਕਾਰਕੁਨਾਂ ਨੂੰ ਜਬਰ ਦਾ ਸ਼ਿਕਾਰ ਬਣਾ ਕੇ ਜੇਲ੍ਹੀਂ ਬੰਦ ਕਰਨ ਦੀ ਸ਼ੁਰੂਆਤ ਕੀਤੀ ਅਤੇ ਹੁਣ ਅਜਿਹੇ ਹੀ ਕਦਮਾਂ ਨੂੰ ‘ਆਪ’ ਸਰਕਾਰ ਅੱਗੇ ਲਿਜਾ ਰਹੀ ਹੈ,ਜੋ ਵੀ ਸੰਸਥਾ ਜਾਂ ਸ਼ਖ਼ਸ ਸਰਕਾਰ ਦੀਆਂ ਗ਼ਲਤੀਆਂ ਨੂੰ ਬੇਪਰਦ ਕਰਦਾ ਹੈ, ਉਨ੍ਹਾਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਜ਼ੁਬਾਨਬੰਦੀ, ਜਮਹੂਰੀਅਤ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਕਤਲ ਕਰਨ ਦੇ ਬਰਾਬਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੱਤਰਕਾਰਾਂ ’ਤੇ ਦਰਜ ਪੁਲੀਸ ਕੇਸ ਨੂੰ ਬਿਨਾਂ ਸ਼ਰਤ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਲੰਘੀ 12 ਦਸੰਬਰ ਨੂੰ ਤਿੰਨ ਯੂ-ਟਿਊਬ ਪੱਤਰਕਾਰਾਂ, ਆਰ ਟੀ ਆਈ ਕਾਰਕੁਨ ਤੋਂ ਇਲਾਵਾ ਕੁੱਲ ਦਸ ਜਣਿਆਂ ’ਤੇ ਲੁਧਿਆਣਾ ਸਥਿਤ ਸਾਈਬਰ ਕਰਾਈਮ ਥਾਣੇ ’ਚ ਐੱਫ ਆਈ ਆਰ ਦਰਜ ਹੋਈ ਸੀ। ਇਸ ਕੇਸ ਦਾ ਆਧਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਦੇ ਦਿਨਾਂ ਦੌਰਾਨ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਬਾਅਦ ’ਚ ਕਥਿਤ ਦੁਰਵਰਤੋਂ ਸਬੰਧੀ ਸੋਸ਼ਲ ਮੀਡੀਆ ’ਤੇ ਛਿੜੇ ਵਿਵਾਦ ਬਾਰੇ ਸੀ।

4 thoughts on “ਪੱਤਰਕਾਰਾਂ ਦੇ ਹੱਕ ਵਿੱਚ ਬਠਿੰਡਾ ਦੀਆਂ ਸੜਕਾਂ ’ਤੇ ਉੱਤਰੇ ਲੋਕ”

  1. Pingback: clothing manufacturer

  2. Pingback: เว็บตรงฝากถอนง่าย

  3. Pingback: Western Sex Blockbusters

  4. Pingback: Kpop Demon Hunters Rumi Voice Actors

Comments are closed.

Scroll to Top