ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਦੁਲੂਆਣਾ ਦੇ ਗੁਰਦੁਆਰਾ ਬੇਰੀ ਸਾਹਿਬ ਤੋਂ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਬੇਰੀ ਸਾਹਿਬ ਤੋਂ ਆਰੰਭ ਹੋ ਕੇ ਡੇਰਾ ਨਵਾਂ ਪਸਨਾਵਾਲ, ਡੇਰੇ ਰੋੜਾਂਵਾਲੀ, ਡੇਰਾ ਵੜੈਚ ਦੁਲੂਆਣਾ ਆਦਿ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਪਿੰਡ ਦੁਲੂਆਣਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਣ ਮਗਰੋਂ ਪਿੰਡ ਦੀਆਂ ਪਰਿਕਰਮਾ ਕਰਦਾ ਹੋਇਆ ਵਾਪਿਸ ਗੁਰਦੁਆਰਾ ਬੇਰੀ ਸਾਹਿਬ ਵਿਖੇ ਸੰਪੂਰਨਤਾ ਅਰਦਾਸ ਕਰਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਪੜਾਅਵਾਰ ਧਾਰਮਿਕ ਦੀਵਾਨ ਵਿੱਚ ਕਵੀਸ਼ਰੀ ਜਥਾ ਭਾਈ ਕਵਲਜੀਤ ਸਿੰਘ ਫੈਜ਼ਉਲਾਚੱਕ ਤੇ ਸਾਥੀਆਂ ਨੇ ਗੁਰ-ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਸਵਾਗਤ ਕੀਤਾ। ਨਗਰ ਕੀਰਤਨ ਵਿੱਚ ਸ਼ਰਨਜੀਤ ਸਿੰਘ, ਸਰਵਪਾਲ ਸਿੰਘ, ਨਿਸ਼ਾਨ ਸਿੰਘ, ਹਰਭਜਨ ਸਿੰਘ ਭਾਟੀਆ, ਵਾਸ਼ਦੇਵ ਸਿੰਘ ਭਾਟੀਆ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਹੀਰਾ ਸਿੰਘ, ਸਰਵਣ ਸਿੰਘ, ਬਲਬੀਰ ਸਿੰਘ ਸਿੰਘ, ਸੁਖਚੈਨ ਸਿੰਘ, ਰਜਵਿੰਦਰ ਸਿੰਘ ਸੋਨੀ, ਸੰਦੀਪ ਸਿੰਘ, ਅਮਰਪ੍ਰੀਤ ਸਿੰਘ ਕੈਨੇਡਾ, ਪ੍ਰਤੀਕ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ, ਨੰਬਰਦਾਰ ਕਮਲਜੀਤ ਸਿੰਘ, ਸਰਪੰਚ ਜਸਵੰਤ ਸਿੰਘ, ਨਵਪ੍ਰੀਤ ਸਿੰਘ ਆਸਟਰੇਲੀਆ, ਲਖਵਿੰਦਰ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਗੁਰਦਿਆਲ ਸਿੰਘ ਫੌਜੀ, ਕਮਲਜੀਤ ਸਿੰਘ ਵੜੈਚ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਆਦਿ ਸ਼ਾਮਲ ਸਨ।

Scroll to Top