ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਲਈ ਪੈਰੋਲ ਹਾਸਲ ਕਰਨ ਦਾ ਸਮਾਂ ਤੇਜ਼ੀ ਨਾਲ ਖਤਮ ਹੋ ਰਿਹਾ ਹੈ ਕਿਉਂਕਿ ਵਕੀਲਾਂ ਦੇ ਕੰਮ ’ਤੇ ਨਾ ਆਉਣ ਕਾਰਨ ਅੱਜ ਉਸ ਦੀ ਪਟੀਸ਼ਨ ’ਤੇ ਸੁਣਵਾਈ ਨਾ ਹੋ ਸਕੀ। ਸੰਸਦੀ ਸੈਸ਼ਨ 19 ਦਸੰਬਰ ਨੂੰ ਖਤਮ ਹੋ ਰਿਹਾ ਹੈ ਅਤੇ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ 16 ਦਸੰਬਰ ਨੂੰ ਹੋਵੇਗੀ, ਜਿਸ ਕਾਰਨ ਮੌਜੂਦਾ ਸੈਸ਼ਨ ’ਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਬੇਯਕੀਨੀ ਹੋਰ ਵੱਧ ਗਈ ਹੈ। ਪੈਰੋਲ ਮਿਲਣ ਦੀ ਸਥਿਤੀ ’ਚ ਵੀ ਉਨ੍ਹਾਂ ਕੋਲ ਸਿਰਫ਼ ਤਿੰਨ ਕੰਮ ਵਾਲੇ ਦਿਨਾਂ ਦਾ ਹੀ ਸਮਾਂ ਬਚਿਆ ਹੈ।
