ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਇਕੱਲੇ ਲੜੇਗਾ ਵੀ ਅਤੇ ਜਿੱਤੇਗਾ ਵੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਪਿਆਰ ਅਤੇ ਭਰੋਸਾ ਅਕਾਲੀ ਦਲ ਨਾਲ ਹੈ। ਇਸੇ ਬਦੌਲਤ ਪੰਜਾਬ ਦੀ ਖੇਤਰੀ ਪਾਰਟੀ ਪੰਜਾਬੀਆਂ ਲਈ ਆਪਣੇ ਦਮ ’ਤੇ ਇਹ ਚੋਣਾਂ ਲੜੇਗੀ। ਭਾਜਪਾ ਨਾਲ ਮੁੜ ਸਾਂਝ ਪਾਉਣ ਦੀ ਗੱਲ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਹੁਣ ਇਨ੍ਹਾਂ ਚੋਣਾਂ ਤੋਂ ਬਾਅਦ ਸੋਚਿਆ ਜਾਵੇਗਾ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਕਿਸੇ ਨਾਲ ਵੀ ਸਮਝੌਤੇ ਦੌਰਾਨ ਪੰਜਾਬ ਦੇ ਹਿੱਤਾਂ ਨੂੰ ਪਹਿਲਾਂ ਰੱਖਿਆ ਜਾਵੇਗਾ, ਪੰਜਾਬ ਦੇ ਹਿੱਤਾਂ ਦੀ ਹਾਮੀ ਭਰਨ ਵਾਲੀ ਪਾਰਟੀ ਨਾਲ ਹੀ ਕਿਸੇ ਤਰ੍ਹਾਂ ਦੀ ਸਾਂਝ ’ਤੇ ਸੋਚਿਆ ਜਾਵੇਗਾ। ਫ਼ਿਲਹਾਲ ਪੰਜਾਬੀਆਂ ਦੀ ਖੇਤਰੀ ਪਾਰਟੀ ਅਕਾਲੀ ਦਲ ਪੰਜਾਬੀਆਂ ਲਈ ਚੋਣ ਮੈਦਾਨ ਵਿਚ ਪੂਰੀ ਤਿਆਰੀ ਨਾਲ ਨਿੱਤਰ ਆਈ ਹੈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਦੇਰ ਸ਼ਾਮ ਜਗਰਾਓਂ ਦੇ ਪਿੰਡ ਬੀੜ ਗਗੜਾ ਵਿਖੇ ਪਾਰਟੀ ਦੇ ਪੁਰਾਣੇ ਆਗੂ ਬਲਦੇਵ ਸਿੰਘ ਬੀੜ ਗਗੜਾ ਦੇ ਘਰ ਪੁੱਜੇ। ਵਰਣਨਯੋਗ ਹੈ ਕਿ ਬੀੜ ਗਗੜਾ, ਤਰਸੇਮ ਸਿੰਘ ਚਚਰਾੜੀ ਅਤੇ ਸੁਰਜੀਤ ਸਿੰਘ ਜੋ ਅੱਜ ਤੋਂ ਪਹਿਲਾਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਨਾਲ ਸਨ। ਅੱਜ ਸੁਖਬੀਰ ਸਿੰਘ ਬਾਦਲ ਦੀ ਆਮਦ ਦੇ ਨਾਲ ਹੀ ਪਾਰਟੀ ਨਾਲ ਆ ਖੜ੍ਹੇ ਹੋਏ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਉਪ ਚੋਣ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਗੱਲ ਕਰਦਿਆਂ ਕਿਹਾ ਕਿ 70 ਪਰਚੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ’ਤੇ ਨਾਜਾਇਜ਼ ਦਰਜ ਕੀਤੇ ਗਏ ਹਨ। ਇਸ ਸਰਕਾਰ ਨੇ ਅਕਾਲੀ ਦਲ ’ਤੇ ਜ਼ਿਆਦਤੀਆਂ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੋ ਵੱਡੇ-ਵੱਡੇ ਘੋਲਾਂ ਵਿਚ ਦੀ ਲੰਘ ਕੇ ਲੋਕਾਂ ਦੇ ਹਮਦਰਦ ਬਣੇ ਹਨ, ਨੂੰ ਇਸ ਦੀ ਪ੍ਰਵਾਹ ਨਹੀਂ। ਉਨ੍ਹਾਂ ਪੰਜਾਬ ’ਚ ਮੌਜੂਦਾ ਰਾਜਨੀਤਿਕ ਮਾਹੌਲ ’ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਆਵਾਮ ਕੇਂਦਰੀ ਪਾਰਟੀਆਂ ਤੋਂ ਅੱਕ ਚੁੱਕਾ ਹੈ। ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬੀਆਂ ਨੂੰ ਕੁੱਟਿਆ ਹੈ। ਇਸੇ ਸਦਕਾ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦਾ ਆਵਾਮ ਮੁੜ ਚੇਤੇ ਕਰ ਰਿਹਾ ਹੈ। ਲੋਕ ਅਕਾਲੀ ਦਲ ਦੀ ਸਰਕਾਰ ਸਮੇਂ ਦੇ ਰਾਜਭਾਗ ਜਿਸ ਵਿਚ ਹਰ ਵਰਗ ਦੀ ਗੱਲ ਹੁੰਦੀ ਸੀ, ਵਿਕਾਸ ਦੀ ਹਨੇਰੀ ਚੱਲਦੀ ਸੀ, ਅਮਨ ਸ਼ਾਂਤੀ ਦਾ ਮਾਹੌਲ ਸੀ, ਪੁਲਿਸ ਰਾਜ ਦਾ ਨਾਮੋ ਨਿਸ਼ਾਨ ਨਹੀਂ ਸੀ, ਪ੍ਰਸ਼ਾਸਨਿਕ ਦਫ਼ਤਰਾਂ ਵਿਚ ਲੋਕਾਂ ਦੀ ਗੱਲ ਸੁਣੀ ਜਾਂਦੀ ਸੀ, ਨੂੰ ਯਾਦ ਕਰ ਰਹੇ ਹਨ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ, ਉਸ ਤੋਂ ਸਾਫ ਹੈ ਕਿ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ ਅਤੇ ਜਿਸ ਦਿਨ ਅਕਾਲੀ ਦਲ ਪੰਜਾਬ ਦੀ ਸੱਤਾ ਵਿਚ ਮੁੜ ਆ ਗਿਆ ਉਸ ਦਿਨ ਤੋਂ ਹੀ ਪਹਿਲੇ ਰਾਜਭਾਗ ਵਾਂਗ ਸਭ ਬਦਲ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐੱਸਆਰ ਕਲੇਰ, ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਦੀਦਾਰ ਸਿੰਘ ਮਲਕ ਆਦਿ ਹਾਜ਼ਰ ਸਨ।
6 thoughts on “ਪੰਜਾਬ ’ਚ ਅਕਾਲੀ ਦਲ ਇਕੱਲਾ ਚੋਣਾਂ ਲੜੇਗਾ ਵੀ ਤੇ ਜਿੱਤੇਗਾ ਵੀ : ਸੁਖਬੀਰ ਬਾਦਲ”
Comments are closed.

Pingback: โรงแรมหัวหิน
Pingback: https://leon-registraciya.lifanrussia.ru/
Pingback: mushroom sales near me
Pingback: Ulthera
Pingback: ปั้มคนดูไลฟ์
Pingback: Aslan.ai