ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰ ਬੰਦੀ ਸਮਾਗਮ ਦਾ ਢੰਗ ਠੀਕ ਨਹੀਂ ਸੀ। ਉਨ੍ਹਾਂ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੁਝ ਜਥੇਬੰਦੀਆਂ ਵਲੋਂ ਸਵੀਕਾਰ ਨਾ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਗਿਆਨੀ ਗੜਗੱਜ ਨਾਲ ਕੋਈ ਨਿੱਜੀ ਸਮੱਸਿਆ ਨਹੀਂ ਹੈ, ਸਾਨੂੰ ਉਨ੍ਹਾਂ ਦੇ ਦਸਤਾਰਬੰਦੀ ਸਮਾਗਮ ਮਰਿਆਦਾ ਅਨੁਸਰ ਨਹੀਂ ਹੋਇਆ। ਪਰ ਜਲਦੀ ਹੀ ਸਾਰੀਆਂ ਜਥੇਬੰਦੀਆਂ ਇਸ ‘ਤੇ ਗੁਰਮਤਾ ਕਰਨਗੀਆਂ। ਸਾਰੀਆਂ ਨਿਹੰਗ ਸਿੰਘ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕੇ ਇਸ ਦੇ ਹੱਲ ‘ਤੇ ਕੰਮ ਕਰ ਰਹੀਆਂ ਹਨ। ਜਦੋਂ ਦਸਤਾਰ ਸਮਾਗਮ ਮਰਿਆਦਾ ਅਨੁਸਾਰ ਹੋਵੇਗਾ ਤਾਂ ਅਸੀਂ ਸਾਰੇ ਸਹਿਯੋਗ ਕਰਾਂਗੇ ਅਤੇ ਆਉਂਣ ਵਾਲੇ ਸ਼ਤਾਬਦੀ ਸਮਾਗਮਾਂ ਵਿਚ ਇਕ ਦੂਜੇ ਨਾਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਵਿਰੋਧ ਨਹੀਂ ਕਰ ਰਹੇ, ਸਿਰਫ ਮਰਿਆਦਾ ਦੀ ਪਾਲਣਾ ਕਰਦੇ ਹਾਂ ਅਤੇ ਅਸੀਂ ਸਾਰੇ ਇਕੱਠੇ ਹਾਂ। 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰੋਗਰਾਮ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਮਦਮੀ ਟਕਸਾਲ ਮਹਿਤਾ ਨਾਲ ਇਕ ਸਮਝੌਤਾ ਕੀਤਾ ਸੀ, ਫਿਰ ਉਨ੍ਹਾਂ ਨੇ ਸੰਦੇਸ਼ ਦਿੱਤਾ। ਸੰਗਤ ਵੀ ਉਨ੍ਹਾਂ ਦਾ ਵਿਰੋਧ ਨਹੀਂ ਕਰ ਰਹੀ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਗਿਆਨੀ ਗੜਗੱਜ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਸੀ ਤਾਂ ਅਸੀਂ ਉਹਨਾਂ ਦੇ ਖਿਲਾਫ ਨਹੀਂ ਜਾ ਸਕਦੇ। ਸਰਕਾਰ ਨੂੰ ਸਾਰੇ ਬੰਦੀ ਸਿੰਘ ਬਿਨਾਂ ਕਿਸੇ ਪਾਬੰਦੀ ਦੇ ਰਿਹਾਅ ਕਰਨੇ ਚਾਹੀਦਾ ਹਨ ਅਤੇ ਸਰਕਾਰ ਨੂੰ ਗੁਰੂ ਸਾਹਿਬ ਦੇ ਨਕਸ਼ੇ ਕਦਮਾ ‘ਤੇ ਚੱਲਣਾ ਚਾਹੀਦਾ ਹੈ।