ਜਾਹਲਾਂ ਮੋਰਚਾ ਲਾ ਕੇ ਬੈਠੇ ਕਿਸਾਨ ਪੁਲੀਸ ਨੇ ਚੁੱਕੇ

ਜਾਹਲਾਂ ਤੋਂ ਪਟਿਆਲਾ ਬਠਿੰਡਾ ਨਾਲ ਮਿਲਾਉਂਦੀ ਸੜਕ ਬਾਈਪਾਸ ਲਈ ਐਕੁਆਇਰ ਕੀਤੀ ਜਾਹਲਾਂ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਇਆ ਮੋਰਚਾ ਖਦੇੜਨ ਦੇ ਇਰਾਦੇ ਨਾਲ ਪੁਲੀਸ ਨੇ ਸਵੇਰੇ ਹੀ ਕਿਸਾਨਾਂ ਨੂੰ ਚੁੱਕ ਲਿਆ। ਕਿਸਾਨ ਆਗੂ ਬਲਰਾਜ ਜੋਸ਼ੀ ਨੇ ਕਿਹਾ ਕੇ ਸਰਕਾਰ ਜਾਹਲਾਂ ਪਿੰਡ ਦੇ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਨਹੀਂ ਦੇ ਰਹੀ।

ਇਸ ਕਾਰਨ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਮੋਰਚਾ ਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਜ਼ਬਰਦਸਤੀ ਮੁਫ਼ਤ ’ਚ 22 ਏਕੜ ਜਮੀਨ ਐਕੁਆਇਰ ਕਰ ਰਹੀ ਹੈ, ਇਸ ਜ਼ਮੀਨ ਨੂੰ ਕਿਸਾਨ 110 ਸਾਲਾਂ ਤੋਂ ਵਾਹ ਰਹੇ ਹਨ। ਪਰ ਹੁਣ ਜਦੋਂ ਸੜਕ ਬਣ ਰਹੀ ਹੈ ਤਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇ ਕੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੇ ਮੁਆਵਜ਼ੇ ਲਈ ਕਿਸਾਨ ਮੋਰਚਾ ਲਾ ਕੇ ਬੈਠੇ ਸਨ।

Scroll to Top