ਨੌ ਦਿਨਾਂ ਮਗਰੋਂ ਡੱਲੇਵਾਲ ਨੂੰ ਮੁੜ ਡਰਿੱਪ ਲੱਗੀ

ਕਿਸਾਨੀ ਮੰਗਾਂ ਮਨਵਾਉਣ ਲਈ ਢਾਬੀਗੁੱਜਰਾਂ ਬਾਰਡਰ ਉਪਰ ਮਰਨ ਵਰਤ ’ਤੇ ਬੈਠੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 91ਵੇਂ ਦਿਨ ਵੀ ਜਾਰੀ ਰਿਹਾ। ਅੱਜ 9 ਦਿਨਾਂ ਮਗਰੋਂ ਉਨ੍ਹਾਂ ਨੂੰ ਮੁੜ ਡਰਿੱਪ ਲਗਾਈ ਗਈ ਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਕਿਸਾਨ ਆਗੂ ਲਖਵਿੰਦਰ ਔਲਖ ਨੇ ਲਿਖਤੀ ਰੂਪ ’ਚ ਜਾਰੀ ਕੀਤੇ ਬਿਆਨ ’ਚ ਦੱਸਿਆ ਹੈ ਕਿ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਡੱਲੇਵਾਲ ਦੀਆਂ ਨਸਾਂ ਕਮਜ਼ੋਰ ਹੋ ਚੁੱਕੀਆਂ ਹਨ। ਇਸ ਕਰਕੇ ਹੀ ਉਨ੍ਹਾਂ ਦੇ ਡਰਿੱਪ ਲਗਾਉਣ ਦੀ ਪ੍ਰਕਿਰਿਆ 14 ਫਰਵਰੀ ਤੋਂ ਬੰਦ ਸੀ।

Scroll to Top