ਪਾਕਿਸਤਾਨ ਸਰਕਾਰ ਨੇ ਸ਼ਹੀਦ ਭਗਤ ਸਿੰਘ ਸਬੰਧੀ ਇਕ ਅਹਿਮ ਫੈ਼ਸਲਾ ਲਿਆ ਹੈ। ਫ਼ੈਸਲੇ ਮੁਤਾਬਕ ਸ਼ਹੀਦ ਭਗਤ ਸਿੰਘ ਦੀ ਯਾਦ ‘ਚ ਪਾਕਿਸਤਾਨ ‘ਚ ਉਨ੍ਹਾਂ ਦੇ ਨਾਂ ‘ਤੇ ਵਿਰਾਸਤੀ ਗੈਲਰੀ ਬਣਾਈ ਜਾਵੇਗੀ, ਜਿੱਥੇ ਉਨ੍ਹਾਂ ਦੀਆਂ ਯਾਦਗਾਰਾਂ ਅਤੇ ਵਸਤੂਆਂ ਨੂੰ ਸੰਭਾਲਿਆ ਜਾਵੇਗਾ। ਲਾਹੌਰ ਦੇ ਪੁੰਛ ਹਾਊਸ ਵਿੱਚ ਗੈਲਰੀ ਸਥਾਪਤ ਕਰਨ ਲਈ ਇਹ ਪ੍ਰਵਾਨਗੀ ਪੰਜਾਬ ਦੇ ਉਦਯੋਗ ਵਿਭਾਗ ਵੱਲੋਂ ਦਿੱਤੀ ਗਈ ਹੈ। ਐਡਵੋਕੇਟ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਦੱਸਿਆ ਕਿ ਭਗਤ ਸਿੰਘ ਦੇ ਸਕੂਲੀ ਜੀਵਨ ਦੀਆਂ ਫੋਟੋਆਂ ਅਤੇ ਸਬੰਧਤ ਵਸਤੂਆਂ, ਜੀਵਨ ਇਤਿਹਾਸ, ਜੇਲ੍ਹ ਜੀਵਨੀ, ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ, ਆਜ਼ਾਦੀ ਸੰਗਰਾਮ ਦੇ ਵੱਖ-ਵੱਖ ਪਹਿਲੂਆਂ ਨੂੰ ਗੈਲਰੀ ਵਿੱਚ ਥਾਂ ਦਿੱਤੀ ਜਾਵੇਗੀ।