3 ਤਖ਼ਤ ਸਾਹਿਬਾਨਾਂ ਵੱਲੋਂ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਦਾ ਵਿਰੋਧ

ਤਿੰਨ ਤਖ਼ਤ ਸਾਹਿਬਾਨ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਦਾ ਵਿਰੋਧ ਕੀਤਾ ਹੈ। ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਨੇ ਵੀ ਇਕੱਤਰਤਾ ਕਰਕੇ  ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕੀਤੇ ਗਏ ਫੈਸਲੇ ਨੂੰ ਮੁੱਢੋ ਰੱਦ ਕੀਤਾ ਗਿਆ ਹੈ। ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰਿਆਂ ਨੇ ਹੁਕਮ ਕੀਤਾ ਹੈ ਕਿ ਪਟਨਾ ਸਾਹਿਬ ਤੋਂ ਜੋ ਫ਼ੈਸਲਾ ਹੋਇਆ ਹੈ ਉਹ ਸਿੱਖੀ ਸਿਧਾਂਤਾਂ ਦੇ ਉਲਟ ਹੈ। ਉਨਾਂ ਨੇ ਕਿਹਾ ਹੈ ਕਿ ਇਹ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਚੁਣੌਤੀ ਦੇਣਾ ਗੈਰ-ਅਧਿਕਾਰਤ ਹੁਕਮ ਹੈ। ਇਸ ਤੋਂ ਪਹਿਲਾਂ ਸ੍ਰੀ ਦਮਦਮਾ ਸਾਹਿਬ ਜੀ ਦੇ ਪੰਜ ਪਿਆਰਿਆਂ ਵੱਲੋਂ ਵਿਸ਼ੇਸ਼ ਇਕੱਤਰਤਾ ਕਰਕੇ ਫੈਸਲਾ ਕੀਤਾ ਹੈ ਕਿ ਪਟਨਾ ਸਾਹਿਬ ਤੋਂ ਜੋ ਹੁਕਮਨਾਮਾ ਸੁਣਾਇਆ ਗਿਆ ਹੈ ਉਹ ਸਿੱਖੀ ਸਿਧਾਂਤਾਂ ਨੂੰ ਢਾਹ ਲਗਾਉਣ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਥ ਨੂੰ ਇਕਜੁਟ ਹੋਣ ਦਾ ਸਮਾਂ ਹੈ ਕਿ ਨਾ ਇਕ ਦੂਜੇ ਨਾਲ ਸਿਧਾਂਤ ਵਖੇਰੇ ਪੈਂਦਾ ਕਰਨ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇ ਵਜ੍ਹਾਂ ਤਨਖ਼ਾਹੀਆ ਕਰਾਰ ਦੇਣਾ ਸਰਾਸਰ ਗਲਤ ਹੈ। ਸ੍ਰੀ ਦਮਦਮਾ ਸਾਹਿਬ ਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਸਾਹਿਬ ਵੱਲੋਂ ਵਿਸ਼ੇਸ਼ ਇੱਕਤਰਤਾ ਕਰਕੇ ਪਟਨਾ ਸਾਹਿਬ ਦੇ ਹੁਕਮਨਾਮਾ ਨੂੰ ਗੈਰ ਸਿਧਾਂਤਕ ਐਲਾਨ ਕੇ ਖ਼ਾਰਜ ਕਰ ਦਿੱਤਾ ਸੀ।

2 thoughts on “3 ਤਖ਼ਤ ਸਾਹਿਬਾਨਾਂ ਵੱਲੋਂ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਦਾ ਵਿਰੋਧ”

  1. Pingback: rybelsus 14 mg

  2. Pingback: clomid 50mg for male

Comments are closed.

Scroll to Top