ਸੰਸਦ ’ਚ ਮੁੱਖ ਮੁੱਦੇ ਚੁੱਕਣਾ ਚਾਹੁੰਦਾ ਹਾਂ: ਅੰਮ੍ਰਿਤਪਾਲ

ਐੱਨ ਐੱਸ ਏ ਤਹਿਤ ਹਿਰਾਸਤ ਵਿੱਚ ਲਏ ਅਤੇ ਡਿਬਰੂਗੜ੍ਹ ਜੇੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੰਸਦ ਵਿੱਚ ਇਲਾਕੇ ਦੇ ਅਹਿਮ ਮੁੱਦੇ ਚੁੱਕਣਾ ਚਾਹੁੰਦਾ ਹੈ, ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਸਾਰੇ ਕੰਮ ਠੱਪ ਹਨ। ਉਨ੍ਹਾਂ ਦੀ ਹਿਰਾਸਤ ਉਨ੍ਹਾਂ ਨੂੰ ਲੋਕਾਂ ਦੇ ਮੁੱਖ ਮੁੱਦੇ ਜਿਵੇਂ ਹੜ੍ਹ, ਨਸ਼ੀਲੇ ਪਦਾਰਥ ਅਤੇ ਕਥਿਤ ਫਰਜ਼ੀ ਮੁਕਾਬਲੇ ਸੰਸਦ ਵਿੱਚ ਉਠਾਉਣ ਤੋਂ ਰੋਕ ਰਹੀ ਹੈ। ਇਸ ਮਾਮਲੇ ’ਤੇ ਸੁਣਵਾਈ ਬੁੱਧਵਾਰ ਨੂੰ ਵੀ ਜਾਰੀ ਰਹੇਗੀ। ਵਕੀਲਾਂ ਦੇ ਕੰਮ ਤੋਂ ਗੈਰ-ਹਾਜ਼ਰ ਰਹਿਣ ਕਾਰਨ ਅੰਮ੍ਰਿਤਪਾਲ ਸਿੰਘ ਵੀਡੀਓ ਕਾਨਫਰੰਸਿੰਗ ਰਾਹੀਂ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਅੱਗੇ ਪੇਸ਼ ਹੋਇਆ। ਉਸ ਨੇ ਦਲੀਲ ਦਿੱਤੀ ਕਿ ਐੱਨ ਐੱਸ ਏ ਹਿਰਾਸਤ ਕਾਰਨ ਉਨ੍ਹਾਂ ਦੇ ਚੋਣ ਹਲਕੇ ਦਾ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਨੇ ਸੰਸਦ ਵਿੱਚ ਮੁੱਦੇ ਚੁੱਕਣ ਲਈ ਸ਼ਰਤਾਂ ’ਤੇ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ ਪਰ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ। ਇਹ ਮੁੱਦਾ ਸਿਰਫ ਉਸ ਤਕ ਸੀਮਿਤ ਨਹੀਂ ਹੈ, ਸਗੋਂ ਉਨ੍ਹਾਂ ਨਾਲ ਸਬੰਧਤ ਹੈ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰਦਾ ਹੈ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਉਸ ਨੇ ਅਦਾਲਤ ਨੂੰ ਕਿਹਾ, ‘‘ਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਵਿੱਚ ਚੁਣੇ ਹੋਏ ਪ੍ਰਤੀਨਿਧ ਨੂੰ ਸੰਸਦ ਵਿੱਚ ਮੁੱਦੇ ਚੁੱਕਣ ਦਾ ਅਧਿਕਾਰ ਹੈ। ਮੇਰੇ ’ਤੇ ਲਾਏ ਐੱਨ ਐੱਸ ਏ ਦੀ ਮਿਆਦ ਤੀਜੇ ਸਾਲ ਤਕ ਵਧਾ ਦਿੱਤੀ ਗਈ ਹੈ… ਇਨ੍ਹਾਂ ਸਾਰੇ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣ ਦੀ ਲੋੜ ਹੈ।’’

5 thoughts on “ਸੰਸਦ ’ਚ ਮੁੱਖ ਮੁੱਦੇ ਚੁੱਕਣਾ ਚਾਹੁੰਦਾ ਹਾਂ: ਅੰਮ੍ਰਿਤਪਾਲ”

  1. Pingback: nhấp vào đây

  2. Pingback: แทงหวย24

  3. Pingback: working out every day for weight loss

  4. Pingback: https://glory-kazino.kz/about/1

  5. Pingback: ที่มาของค่าย Hotdog Gaming

Comments are closed.

Scroll to Top