ਐੱਸਕੇਐੱਮ ਵੱਲੋਂ ਕਿਸਾਨ-ਮਜ਼ਦੂਰ ਮੋਰਚਾ ਅਤੇ ਐੱਸਕੇਐੱਮ ਗੈਰ ਸਿਆਸੀ ਨਾਲ ਇੱਕਜੁਟਤਾ ਬਣਾਉਣ ਲਈ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤੀਆਂ ਸਰਗਰਮੀਆਂ ਦੀ ਕੜੀ ਵਜੋਂ ਇਨ੍ਹਾਂ ਤਿੰਨਾਂ ਫੋਰਮਾਂ ਵਿੱਚ 12 ਫਰਵਰੀ ਨੂੰ ਮੁੜ ਮੀਟਿੰਗ ਹੋ ਰਹੀ ਹੈ। ਇਸ ਤਹਿਤ ਐੱਸਕੇਐੱਮ ਦੀ ਪੰਜਾਬ ਨਾਲ ਸਬੰਧਿਤ ਛੇ ਮੈਂਬਰੀ ਕਮੇਟੀ ਪਹਿਲਾਂ ਵਾਂਗ ਸਬੰਧਤ ਦੋਵਾਂ ਫੋਰਮਾਂ ਦੇ ਆਗੂਆਂ ਨੂੰ ਚੰਡੀਗੜ੍ਹ ਵਿੱਚ ਮਿਲੇਗੀ। ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨਪਾਲ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਛੇ ਮੈਂਬਰੀ ਕਮੇਟੀ ਨੇ ਤੀਜੀ ਮੀਟਿੰਗ ਦਾ ਇਹ ਫੈਸਲਾ ਐੱਸਕੇਐੱਮ ਦੀ ਕੇਂਦਰੀ ਕਮੇਟੀ ਦੀ ਸਹਿਮਤੀ ਨਾਲ ਲਿਆ ਹੈ। ਡੱਲੇਵਾਲ ਦਾ ਮਰਨ ਵਰਤ ਅੱਜ 60ਵੇਂ ਦਿਨ ਵੀ ਜਾਰੀ ਰਿਹਾ।
2 thoughts on “ਸੰਯੁਕਤ ਕਿਸਾਨ ਮੋਰਚੇ ਨੇ 12 ਨੂੰ ਸੱਦੀ ਤੀਜੀ ਮੀਟਿੰਗ”
Comments are closed.

Pingback: Peptide Gray Market In China
Pingback: beteazy24