ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਇਤਰਾਜ਼ਯੋਗ ਹਾਲਤ ‘ਚ ਮਿਲੀਆਂ ਤਸਵੀਰਾਂ

ਅੱਜ ਨਡਾਲਾ ਦੇ  ਜੱਜੀ ਮਾਰਗ ‘ਤੇ ਪੈਂਦੇ  ਛੱਪੜ ਕਿਨਾਰਿਉ  ਤਿੰਨ ਗੁਟਕਾ ਸਾਹਿਬ ਤੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਧਾਰਮਿਕ  ਫੋਟੋਆਂ  ਇਤਰਾਜ਼ਯੋਗ ਹਾਲਤ ‘ਚ ਪਈਆਂ ਮਿਲੀਆਂ। ਇਸ ਦੌਰਾਨ ਉਥੇ ਨੇੜੇ ਹੀ ਖੇਤਾਂ ਵਿਚ ਕੰਮ ਕਰ ਰਹੇ ਕਮਲਜੀਤ ਬਿੱਲਾ ਖੱਖ ਨੇ ਇਸ ਸਬੰਧੀ ਸਥਾਨਕ ਗੁਰਦੁਆਰਾ ਬਾਉਲੀ ਸਾਹਿਬ (ਐੱਸਜੀਪੀਸੀ) ਦੇ ਮੈਨੇਜਰ ਸੁਖਵਿੰਦਰ ਸਿੰਘ ਬੱਸੀ ਨੂੰ ਸੂਚਿਤ ਕੀਤਾ ਤਾਂ ਮੈਨੇਜਰ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ ਅਤੇ ਬੜੇ ਸਤਿਕਾਰ ਸਹਿਤ ਛੱਪੜ ਵਿਚੋਂ ਗੁਟਕਾ ਸਾਹਿਬ ਤੇ ਧਾਰਮਿਕ ਫੋਟੋਆਂ ਨੂੰ ਬਾਹਰ ਕੱਢਿਆ ਤੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ ।  ਇਸ ਦੌਰਾਨ ਸੂਚਨਾ ਮਿਲਣ ‘ਤੇ  ਡੀਐੱਸਪੀ ਭੁਲੱਥ ਕਰਨੈਲ ਸਿੰਘ, ਥਾਣਾ ਮੁੱਖੀ ਸੁਭਾਨਪੁਰ ਪੁਲਸ ਪਾਰਟੀ ਸਣੇ ਮੋਕੇ ‘ਤੇ ਪੁੱਜੇ, ਤਫਤੀਸ਼ ਸ਼ੁਰੂ ਕੀਤੀ। ਗੱਲਬਾਤ ਕਰਦਿਆਂ ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ  ਗੁ: ਸਾਹਿਬ ਦੇ ਮੈਨੇਜਰ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਅਣਪਛਾਤੇ ਵਿਆਕਤੀ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Scroll to Top