ਰੱਖੜ ਪੁੰਨਿਆ ਮੇਲੇ ਦੌਰਾਨ ਨਿਹੰਗ ਸਿੰਘ ਤਰਨਾ ਦਲ ਦੇ ਕਾਫ਼ਲੇ ਵਿੱਚ ਗੋਲੀਆਂ ਚੱਲਣ ਕਾਰਨ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਧੀਰਾ ਸਿੰਘ ਉਰਫ਼ ਕਿੱਲੀ ਪੁੱਤਰ ਚਾਨਣ ਸਿੰਘ ਡਡਿਆਲ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਇਸੇ ਦੌਰਾਨ ਇੱਕ ਵੱਖਰੀ ਲੜਾਈ ਵਿੱਚ ਇਕ ਨਿਹੰਗ ਸਿੰਘ ਦੇ ਹੱਥ ਦੀਆਂ ਉਂਗਲੀਆਂ ਕੱਟੀਆਂ ਗਈਆਂ। ਐੱਸਪੀ ਅੰਮ੍ਰਿਤਸਰ ਦਿਹਾਤੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ਮੌਕੇ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਸੀ। ਅੱਜ ਕਰੀਬ ਚਾਰ ਵਜੇ ਸਿਵਲ ਹਸਪਤਾਲ ਕੋਲ ਘੋੜ ਸਵਾਰ ਨਿਹੰਗ ਸਿੰਘਾਂ ਦਾ ਕਾਫ਼ਲਾ ਜਾ ਰਿਹਾ ਸੀ ਤਾਂ ਡੀਐੱਸਪੀ ਦਫ਼ਤਰ ਨਜ਼ਦੀਕ ਪੁੱਜਣ ’ਤੇ ਦੋ ਗੋਲੀਆਂ ਚੱਲੀਆਂ। ਇਸ ਦੌਰਾਨ ਇਕ ਘੋੜ ਸਵਾਰ ਨਿਹੰਗ ਸਿੰਘ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਬਾ ਬਕਾਲਾ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਗੋਲੀਆਂ ਚੱਲਣ ਦੇ ਕਾਰਨਾਂ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੂਸਰੀ ਘਟਨਾ ਦੌਰਾਨ ਬਾਬਾ ਬਕਾਲਾ ਤੋਂ ਵਡਾਲਾ ਕਲਾਂ ਨੂੰ ਜਾਂਦੀ ਸੜਕ ’ਤੇ ਨਿਹੰਗ ਸਿੰਘਾਂ ਦੀ ਆਪਸੀ ਲੜਾਈ ਵਿੱਚ ਚੱਲੀਆਂ ਤਲਵਾਰਾਂ ਕਾਰਨ ਇੱਕ ਨਿਹੰਗ ਸਿੰਘ ਦੇ ਹੱਥ ਦੀਆਂ ਉਂਗਲੀਆਂ ਕੱਟੀਆਂ ਗਈਆਂ, ਜਿਸ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਚੀਮਾ ਖੁੱਡੀ ਵਜੋਂ ਹੋਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਾ ਦਲ ਬਾਬਾ ਬਕਾਲਾ ਅਤੇ ਰੰਘਰੇਟਾ ਦਲ ਦੇ ਨਿਹੰਗ ਸਿੰਘਾਂ ਵਿੱਚ ਆਪਸੀ ਤਕਰਾਰ ਕਾਰਨ ਅਜਿਹਾ ਵਾਪਰਿਆ ਹੈ।
2 thoughts on “ਬਾਬਾ ਬਕਾਲਾ ਮੇਲੇ ਵਿੱਚ ਨਿਹੰਗ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ”
Comments are closed.

Pingback: The Biltmore Mayfair
Pingback: https://kaviarfactory.com/3478-2/