ਇਥੇ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਵੱਲੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਨਜ਼ਦੀਕ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕਰਦਿਆਂ ਵਰਕਿੰਗ ਕਮੇਟੀ ਮੈਂਬਰ ਰਣਬੀਰ ਸਿੰਘ ਪੂਨੀਆ ਅਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਨਾਲ ਲੰਗਰ ਦੀ ਸ਼ੁਰੂਆਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਸਧਾਰੀ ਸਿੱਖ ਦਸਤਾਰ ਸਜਾ ਕੇ ਹੀ ‘ਸਿੰਘ’ ਦਾ ਰੂਪ ਧਾਰਦਾ ਹੈ। ਨੌਜਵਾਨਾਂ ਵਿੱਚ ਸੇਵਾ ਭਾਵਨਾ ਦੀ ਕੋਈ ਘਾਟ ਨਹੀਂ ਪਰ ਉਹ ਸਾਹਿਜ਼ਾਦਿਆਂ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਨਾਲ ਜੁੜਨ। ਇਸ ਮੌਕੇ ਸਾਬਕਾ ਵਿਧਾਇਕ ਸੇਵਾਮੁਕਤ ਜਸਟਿਸ ਨਿਰਮਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰ, ਸੀਨੀਅਰ ਆਗੂ ਦਰਬਾਰਾ ਸਿੰਘ ਰੰਧਾਵਾ, ਬਲਤੇਜ ਸਿੰਘ ਮਹਿਦੂਦਾ, ਹਰਵੇਲ ਸਿੰਘ ਮਾਧੋਪੁਰ, ਰਣਧੀਰ ਸਿੰਘ ਰੱਖੜਾ, ਜਗਜੀਤ ਸਿੰਘ ਕੋਟਲੀ, ਰਵਿੰਦਰ ਸਿੰਘ ਸ਼ਾਹਪੁਰ, ਗੁਰਜੀਤ ਸਿੰਘ ਤਲਵੰਡੀ, ਮਾਸਟਰ ਚਰਨਜੀਤ ਸਿੰਘ, ਸੁਰਜੀਤ ਸਿੰਘ ਚਨਾਰਥਲ, ਸੁਖਵਿੰਦਰ ਸਿੰਘ, ਮਾਸਟਰ ਅਜੀਤ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ ਬਾਜਵਾ, ਹਰੀ ਸਿੰਘ ਚਮਕ, ਜੈ ਸਿੰਘ ਬਾੜਾ, ਹਰਚੰਦ ਸਿੰਘ ਜਖਵਾਲੀ, ਸੁਰਿੰਦਰ ਸਿੰਘ ਸੁਹਾਗੜੀ, ਮਨਜੀਤ ਸਿੰਘ, ਗੁਰਦੇਵ ਸਿੰਘ ਹੈਪੀ ਵਿਰਕ, ਭੁਪਿੰਦਰ ਸਿੰਘ ਸੇਮਾ, ਸੁਰਜੀਤ ਸਿੰਘ ਬੋਪਾਰਾਏ, ਚਰਨਜੀਤ ਸਿੰਘ ਬਠਿੰਡਾ, ਜਰਨੈਲ ਸਿੰਘ ਨਬੀਪੁਰ, ਨਿਰਮਲ ਸਿੰਘ ਸਾਦੀਪੁਰ, ਹਰਪਾਲ ਸਿੰਘ ਜਮੀਤਗੜ੍ਹ, ਜਗਤਾਰ ਸਿੰਘ ਭੱਟੀਆਂ, ਸਨੇਹਪਾਲ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਜਗਦੀਪ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਅਤੇ ਲਖਬੀਰ ਸਿੰਘ ਰੁਪਾਲ ਹੇੜੀ ਹਾਜ਼ਰ ਸਨ।
1 thought on “ਨੌਜਵਾਨ ਸਿੱਖੀ ਨਾਲ ਜੁੜਨ: ਹਰਪ੍ਰੀਤ ਸਿੰਘ”
Comments are closed.

Pingback: เครื่องซีลสูญญากาศ