ਤਜਰਬੇ ਛੱਡੋ, ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਓ: ਸੁਖਬੀਰ

ਮੇਲਾ ਮਾਘੀ ਮੌਕੇ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ 2027 ਵਿੱਚ ਆਪੋ-ਆਪਣੀ ਸਰਕਾਰ ਬਣਨ ਦੇ ਦਾਅਵੇ ਕਰਦਿਆਂ ਪੰਜਾਬੀਆਂ ਨੂੰ ਆਪੋ-ਆਪਣੇ ਹੱਕ ਵਿੱਚ ਭੁਗਤਾਉਣ ਲਈ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵਿਖਾਏ ਗਏ। ਭਾਵੇਂ ਭਾਜਪਾ ਤੇ ਅਕਾਲੀ ਦਲ ਨੇ ਰਲ ਕੇ ਚੋਣਾਂ ਲੜਨ ਦੀ ਕੋਈ ਗੱਲ ਨਹੀਂ ਕੀਤੀ ਪਰ ਸਿਆਸੀ ਵਿਰੋਧੀ ਵਾਂਗ ਇਕ-ਦੂਜੇ ਉਪਰ ਕੋਈ ਸ਼ਬਦੀ ਵਾਰ ਵੀ ਨਹੀਂ ਕੀਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੇ ਭਾਸ਼ਣ ’ਚ ਭਾਜਪਾ ਦਾ ਨਾਮ ਤੱਕ ਵੀ ਨਹੀਂ ਲਿਆ। ਦੋਵੇਂ ਪਾਰਟੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਇਸ ਵੇਲੇ ਬਹੁਤ ਖਤਰਨਾਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸੁਖਬੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਏਜੰਸੀਆਂ ਦੇ ਖਤਰਨਾਕ ਦੌਰ ’ਚ ਫਸਿਆ ਹੋਇਆ ਹੈ, ਆਰਥਿਕ ਤੌਰ ’ਤੇ ਤਬਾਹ ਹੋ ਰਿਹਾ ਹੈ ਅਤੇ ਸੂਬੇ ’ਚ ਐਮਰਜੈਂਸੀ ਵਰਗੇ ਹਾਲਾਤ ਹਨ। ਸਰਕਾਰ ਬਣਾਉਣ ਦਾ ਜ਼ੋਰਦਾਰ ਦਾਅਵਾ ਪੇਸ਼ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, ‘‘ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਮਾਂ ਪਾਰਟੀ ਨੂੰ ਵਾਪਸ ਲੈ ਕੇ ਆਓ ਅਤੇ ਤਜਰਬੇ ਛੱਡ ਦਿਓ।’’ ਉਨ੍ਹਾਂ ਦਰਜਨ ਭਰ ਗਾਰੰਟੀਆਂ ਦਿੰਦਿਆਂ ਕਿਹਾ ਕਿ ਜੇ ਅਗਾਮੀ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ 10 ਦਿਨਾਂ ’ਚ ਹੀ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਇਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਜਿਥੇ 50 ਫ਼ੀਸਦੀ ਸੀਟਾਂ ’ਤੇ ਲੋੜਵੰਦ ਵਿਦਿਆਰਥੀਆਂ ਨੂੰ ਅੱਧੀ ਫੀਸ ’ਤੇ ਪੜ੍ਹਾਈ ਕਰਵਾਈ ਜਾਵੇਗੀ। ਸਰਕਾਰ ਬਣਨ ਦੇ 10 ਦਿਨਾਂ ਦੇ ਅੰਦਰ-ਅੰਦਰ ਬਾਰਡਰ ਖੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਪੱਕੇ ਹੱਲ ਅਤੇ ਲੋੜਵੰਦ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਅੰਡਰ ਗਰਾਊਂਡ ਪਾਈਪਾਂ ਰਾਹੀਂ ਹਰੇਕ ਖੇਤ ਨੂੰ ਪਾਣੀ ਦਿੱਤਾ ਜਾਵੇਗਾ, ਸਰਹੰਦ ਨਹਿਰ ’ਦੇ ਲੱਗੇ ਲਿਫਟ ਪੰਪ ਬੰਦ ਨਹੀਂ ਹੋਣਗੇ, ਕਾਂਗਰਸ ਰਾਜ ਦੌਰਾਨ ਇੰਦਰਾ ਗਾਂਧੀ ਵੱਲੋਂ ਧੱਕੇ ਨਾਲ ਬਣਾਈ ਰਾਜਸਥਾਨ ਫੀਡਰ ਬੰਦ ਕਰਵਾ ਕੇ ਉਸ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇਗਾ, ਸਾਰੀਆਂ ਜ਼ਮੀਨਾਂ ਦੇ ਇੰਤਕਾਲ ਅਤੇ ਲਾਲ ਡੋਰੇ ਅੰਦਰਲੀ ਜ਼ਮੀਨ ਦੀ ਰਜਿਸਟਰੀ ਕਰਨ ਦੇ ਹੁਕਮ ਜਾਰੀ ਕੀਤੇ ਜਾਣਗੇ।

2 thoughts on “ਤਜਰਬੇ ਛੱਡੋ, ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਓ: ਸੁਖਬੀਰ”

  1. Pingback: ขอ ฆอ.

  2. Pingback: เว็บสล็อตลิขสิทธิ์แท้ Lsm99 รวมค่ายเกมดังระดับโลก

Comments are closed.

Scroll to Top