ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਘਰ ਵਿੱਚ ਨਜ਼ਰਬੰਦ (ਹਾਊਸ ਅਰੈਸਟ) ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਸ੍ਰੀ ਡੱਲੇਵਾਲ ਵੱਲੋਂ ਅੱਜ ਦੁਪਹਿਰ ਵਕਤ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਕੀਤੀ ਜਾਣੀ ਸੀ। ਦੱਸਣ ਮੁਤਾਬਕ ਉਨ੍ਹਾਂ ਇਸ ਮੌਕੇ ਕੋਈ ਅਹਿਮ ਐਲਾਨ ਕਰਨਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਘਸੋਖਾਨਾ ਰਾਹੀਂ ਸੀਵਰੇਜ ਪਾਈਪ ਵਿਛਾਉਣ ਦੇ ਮੁੱਦੇ ’ਤੇ ਡੱਲੇਵਾਲ ਦੀ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਸਾਥੀ ਇਸ ਮਾਮਲੇ ਨੂੰ ਲੈ ਕੇ 27 ਮਈ ਤੋਂ ਮਰਨ ਵਰਤ ’ਤੇ ਚੱਲ ਰਹੇ ਹਨ।
4 thoughts on “ਜਗਜੀਤ ਸਿੰਘ ਡੱਲੇਵਾਲ ਘਰ ’ਚ ਨਜ਼ਰਬੰਦ”
Comments are closed.

Pingback: botulinum toxin
Pingback: post procedure recovery
Pingback: Movimento Revolucionário 64 de Outubro contratando
Pingback: ร้านต่อผม