ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵਿਚ ਪੁੱਜੇ ਵੱਡੀ ਗਿਣਤੀ ਪ੍ਰਸ਼ੰਸਕ ਤੇ ਹਸਤੀਆਂ

ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ ਦੀ ਕੁਝ ਦਿਨ ਪਹਿਲਾਂ ਬੱਦੀ/ਪਿੰਜੌਰ ਨੇੜੇ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਭੋਗ ਸਮਾਗਮ ਵਿਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੀਨੀਅਰ ਕਲੇਰ, ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਮਰੀਕਅ ਆਲੀਵਾਲ, ਲੱਖਾ ਸਿਧਾਣਾ, ਅਨਮੋਨ ਕਵਾਤੜਾ ਤੇ ਕਈ ਹੋਰ ਸ਼ਾਮਲ ਸਨ। ਜਵੰਦਾ ਨੂੰ ਸ਼ਰਧਾਂਜਲੀਆਂ ਦੇਣ ਵਾਲੀਆਂ ਉੱਘੀਆਂ ਹਸਤੀਆਂ ਤੇ ਗਾਇਕਾਂ ਵਿਚ ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਬਲਕਾਰ ਅਣਖੀਲਾ, ਜਸਵੀਰ ਜੱਸੀ, ਹਰਭਜਨ ਮਾਨ, ਗੀਤਕਾਰ ਬਾਬੂ ਸਿੰਘ ਮਾਨ, ਗਗਨ ਕੋਕਰੀ, ਰਣਜੀਤ ਮਣੀ, ਰਣਜੀਤ ਬਾਵਾ, ਐਮੀ ਵਿਰਕ, ਸਤਿੰਦਰ ਸੱਤੀ, ਜੱਸ ਬਾਜਵਾ, ਪੂਰਨ ਚੰਦ ਵਡਾਲੀ, ਗੁਰਦਾਸ ਮਾਨ, ਪੰਮੀ ਬਾਈ, ਸਤਵਿੰਦਰ ਬਿੱਟੀ ਆਦਿ ਸ਼ਾਮਲ ਸਨ। ਵੀਆਈਪੀਜ਼ ਦੀ ਮੌਜੂਦਗੀ ਕਰਕੇ ਪਿੰਡ ਵਿਚ ਤੇ ਭੋਗ ਵਾਲੀ ਥਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Scroll to Top