ਕੈਪਟਨ ਅਮਰਿੰਦਰ ਦੇ ਨਵਜੋਤ ਸਿੱਧੂ ਬਾਰੇ ਬਿਆਨ ਨਾਲ ਸਿਆਸਤ ‘ਚ ਭੂਚਾਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੋਗਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਨਵਜੋਤ ਸਿੱਧੂ ਮੇਰਾ ਮੰਤਰੀ ਸੀ ਤਾਂ ਉਸ ਕੋਲ ਤਿੰਨ ਮਹਿਕਮੇ ਸਨ। ਜਿਨ੍ਹਾਂ ਵਿਚੋਂ ਇਕ ਸੱਭਿਆਚਰ ਅਤੇ ਇਕ ਸਪੋਰਟਸ ਸੀ ਪਰ ਸੱਤ ਮਹੀਨੇ ਤੱਕ ਉਸ ਕੋਲੋਂ ਫਾਇਲਾਂ ਹੀ ਕਲੇਅਰ ਨਹੀਂ ਹੋਈਆਂ। ਜਿਸ ਮਗਰੋਂ ਮੈਨੂੰ ਚੀਫ ਸੈਕਟਰੀ ਨੇ ਕਿਹਾ ਕਿ ਸ਼ਿਕਾਇਤਾਂ ਆ ਰਹੀਆਂ ਹਨ ਕਿ ਨਵਜੋਤ ਸਿੱਧੂ ਫਾਇਲਾਂ ਕਲੇਅਰ ਨਹੀਂ ਕਰ ਰਹੇ। ਇਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਬੁਲਾ ਕੇ ਫਾਇਲਾਂ ਨਾ ਕਲੇਅਰ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬਹਾਨੇ ਲਗਾਉਣ ਲੱਗਾ।  ਇਸ ਮਗਰੋਂ ਉਨ੍ਹਾਂ ਨੇ ਸਿੱਧੂ ਨੂੰ ਕਿਹਾ ਕਿ ਰੋਜ਼ਾਨਾ ਤੁਹਾਡਾ ਬਿਜਲੀ ਮਹਿਕਮੇ ਨੂੰ ਲੈ ਕੇ ਬਿਆਨ ਆ ਰਿਹਾ ਕਿ ਹਾਲਾਤ ਬਹੁਤ ਮਾੜੇ ਹਨ। ਸਾਰਿਆਂ ਨੂੰ ਇਸ ਦੀ ਚਿੰਤਾ ਹੈ, ਤੁਸੀਂ ਬਿਜਲੀ ਮਹਿਕਮਾ ਲੈ ਲਵੋ। ਬਾਕੀ ਮਹਿਕਮੇ ਮੈਂ ਕਿਸੇ ਹੋਰ ਨੂੰ ਸੌਂਪ ਦਿੰਦਾ ਹਾਂ ਪਰ ਇਸ ਦੇ ਉਲਟ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ। 

Scroll to Top