ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਕਸਬੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੁਰੀ ਮ੍ਰਿਤਕ ਪਾਇਆ ਗਿਆ। ਉਸ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਫਾਹਾ ਲਾ ਕੇ ਆਪਣੀ ਜਾਨ ਦਿੱਤੀ। ਇਸ ਘਟਨਾ ਕਾਰਨ ਸਥਾਨਕ ਭਾਈਚਾਰੇ ਅਤੇ ਪੰਜਾਬੀ ਸੰਗੀਤ ਉਦਯੋਗ ਵਿੱਚ ਸੋਗ ਦੀ ਲਹਿਰ ਹੈ। ਸੂਚਨਾ ਮਿਲਣ ’ਤੇ ਭੁਲੱਥ ਸਟੇਸ਼ਨ ਦੀ ਪੁਲੀਸ ਬਾਕਰਪੁਰ ਪਿੰਡ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਨੂੰ ਬਾਅਦ ਵਿੱਚ ਪੋਸਟਮਾਰਟਮ ਲਈ ਸਿਵਲ ਹਸਪਤਾਲ, ਕਪੂਰਥਲਾ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ। ਐੱਸਐੱਚਓ ਰਣਜੀਤ ਸਿੰਘ ਮੁਤਾਬਕ ਘਟਨਾ ਸਥਾਨ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਅਗਲੇਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਸਖ਼ਤ ਕਦਮ ਪਿੱਛੇ ਸਹੀ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ। ਗਾਇਕ ਦੇ ਪਰਿਵਾਰਕ ਮੈਂਬਰ ਅਤੇ ਜਾਣਕਾਰ ਅਚਾਨਕ ਹੋਈ ਮੌਤ ਤੋਂ ਹੈਰਾਨ ਹਨ।
Bottom of Form