ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੇ 17 ਅਪਰੈਲ ਨੂੰ ਉਨ੍ਹਾਂ ਖਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਤੀਜੀ ਵਾਰ ਹਿਰਾਸਤ ਵਿੱਚ ਰੱਖਣ ਸਬੰਧੀ ਜਾਰੀ ਹੁਕਮਾਂ ਦੀ ਕਾਨੂੰਨੀ ਵਾਜਬੀਅਤ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਸ ਦੇ ਵਕੀਲਾਂ ਅਰਸ਼ਦੀਪ ਸਿੰਘ ਚੀਮਾ, ਈਮਾਨ ਸਿੰਘ ਖਾਰਾ ਤੇ ਹਰਜੋਤ ਸਿੰਘ ਮਾਨ ਨੇ ਪਟੀਸ਼ਨ ’ਚ ਦਾਅਵਾ ਕੀਤਾ ਹੈ ਕਿ ਇਹ ਹਿਰਾਸਤ ਮਨਮਾਨੀ ਅਤੇ ਸੰਵਿਧਾਨ ਦੀ ਧਾਰਾ 21 ਤੇ 22 ਤਹਿਤ ਮਿਲੇ ਅਧਿਕਾਰਾਂ ਦੀ ਉਲੰਘਣਾ ਹੈ; ਪਟੀਸ਼ਨ ਅਨੁਸਾਰ ਉਸ ਨੂੰ ਬਿਨਾਂ ਸਬੂਤਾਂ ਦੇ 2023 ਤੋਂ ਜੇਲ੍ਹ ’ਚ ਡੱਕਿਆ ਹੋਇਆ ਹੈ।
2 thoughts on “ਅੰਮ੍ਰਿਤਪਾਲ ਨੇ ਮੁੜ ਹਾਈ ਕੋਰਟ ਦਾ ਰੁਖ਼ ਕੀਤਾ”
Comments are closed.

Pingback: XoSoMoiNhat soi cầu Gia Lai
Pingback: пинап авиатор