ਪੰਜਾਬ ਨੂੰ ‘ਆਪ’ ਤੇ ਕੇਂਦਰ ਸਰਕਾਰ ਨੇ ਰਲ ਕੇ ਮਾਰਿਆ: ਵੜਿੰਗ

ਇੱਥੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਘੱਗਰ ਦਰਿਆ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੰਤਰੀ ਤੇ ਆਗੂ ਘੱਗਰ ਦਰਿਆ ਸਬੰਧੀ ਜਾਇਜ਼ਾ ਲੈਣ ਆਉਂਦੇ ਹਨ ਪਰ ਡਰਾਮੇਬਾਜ਼ੀਆਂ ਕਰ ਕੇ ਫੋਟੋਆਂ ਖਿਚਵਾ ਕੇ ਵਾਪਸ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਵਾਂ ਸਰਕਾਰਾਂ ਪੰਜਾਬ ਅਤੇ ਕੇਂਦਰ ਨੇ ਰਲ ਕੇ ਮਾਰਿਆ। ਉਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਇਸ ਨੂੰ ਬਚਾਅ ਕੇ ਇਹ ਪੈਸਾ ਹੜ੍ਹ ਪੀੜਤਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਪਿੰਡਾਂ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਨਾਲੋਂ ਵੱਧ ਚੜ੍ਹ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ 1600 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ, ਉਸ ਨਾਲ ਤਾਂ ਕੁਝ ਵੀ ਨਹੀਂ ਬਣਨਾ। ਉਨ੍ਹਾਂ ਕਿਹਾ ਕਿ ਕੇਂਦਰ ਵਾਲੇ ਕਹਿ ਕੇ ਗਏ ਹਨ ਕਿ 12 ਹਜ਼ਾਰ ਕਰੋੜ ਰੁਪਏ ਪੰਜਾਬ ਕੋਲ ਪਹਿਲਾਂ ਵੀ ਫੰਡ ਪਿਆ ਹੈ। ਇਸ ਫੰਡ ਵਿੱਚੋਂ ਕੁਝ ਇਸ਼ਤਿਹਾਰਾਂ ਅਤੇ ਕੁਝ ਦਿੱਲੀ ਦੀਆਂ ਚੋਣਾਂ ’ਤੇ ਲੱਗ ਗਿਆ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਤਰਪਾਲਾਂ ਅਤੇ ਨਕਦ ਰਾਸ਼ੀ ਵੰਡੀ। ਇਸ ਮੌਕੇ ਕਾਂਗਰਸੀ ਆਗੂ ਰਾਹੁਲਇੰਦਰ ਸਿੱਧੂ ਭੱਠਲ ਨੇ ਡੀਜ਼ਲ ਦੇ ਡਰੰਮ ਦੇ ਕੇ ਕਿਸਾਨਾਂ ਦੀ ਮਦਦ ਕੀਤੀ। ਵੜਿੰਗ ਨੇ ਕਿਹਾ ਕਿ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ, ਹੜ੍ਹ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਪ੍ਰਤੀ ਮਕਾਨ ਮੁਆਵਜ਼ਾ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਦੁਰਲੱਭ ਸਿੰਘ ਸਿੱਧੂ, ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ ਮੌਜੂਦ ਸਨ।

4 thoughts on “ਪੰਜਾਬ ਨੂੰ ‘ਆਪ’ ਤੇ ਕੇਂਦਰ ਸਰਕਾਰ ਨੇ ਰਲ ਕੇ ਮਾਰਿਆ: ਵੜਿੰਗ”

  1. Pingback: Sugar rush slot

  2. Pingback: gates of olympus gioco

  3. Pingback: pokerdom-official.poeziay.ru

  4. Pingback: โคเวย์

Comments are closed.

Scroll to Top