ਕਾਲਾ ਦਿਵਸ: ਪ੍ਰਧਾਨ ਝੀਂਡਾ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ ਦੁਰਵਰਤੋਂ ਦੀ ਜਾਂਚ ਵਿੱਚ ਦੋਸ਼ੀ: ਸਬ ਕਮੇਟੀ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਕਮੇਟੀ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ 26 ਜੂਨ 2025 ਨੂੰ ਐਮਰਜੈਂਸੀ ਦੇ ਖ਼ਿਲਾਫ਼ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਕਾਲਾ ਦਿਵਸ ਨਿੱਜੀ ਤੌਰ ਤੇ ਮਨਾਇਆ ਗਿਆ। ਜਿਸ ਨੂੰ ਮਨਾਉਣ ਤੋਂ ਬਾਅਦ ਪ੍ਰਧਾਨ ਝੀਂਡਾ ਨੇ ਮੀਡੀਆ ਵਿੱਚ ਸੰਬੋਧਨ ਕੀਤਾ ਸੀ ਕੇ ਕਾਲਾ ਦਿਵਸ ਸਮਾਗਮ ਵਿੱਚ ਗੁਰੂ ਕੀ ਗੋਲਕ ਦਾ ਇੱਕ ਰੁਪਈਆ ਵੀ ਖਰਚ ਨਹੀਂ ਕੀਤਾ ਅਤੇ ਨਾ ਹੀ ਹਰਿਆਣਾ ਕਮੇਟੀ ਦੇ ਮੁਲਾਜ਼ਮਾਂ ਗੱਡੀਆਂ ਕਾਰਾਂ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਝੀਂਡਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਕਾਲਾ ਦਿਵਸ ਸਮਾਗਮ ਉੱਤੇ ਹੋਇਆ ਖਰਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਤੋਂ ਨਿੱਜੀ ਤੌਰ ਤੇ ਇਕੱਤਰ ਕੀਤਾ ਗਿਆ ਸੀ। ਇਸ ਸਬੰਧੀ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਵੱਲੋਂ ਸਮਾਗਮ ਖਰਚ ਦੀ ਪੜਤਾਲ ਲਈ ਪੰਜ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜੂਨੀਅਰ ਮੀਤ ਪ੍ਰਧਾਨ ਗੁਰਵੀਰ ਸਿੰਘ ਤਲਾਕੌਰ ਦੀ ਅਗਵਾਈ ਵਿੱਚ ਬਣਾਈ ਗਈ ਇਸ ਕਮੇਟੀ ਵਿੱਚ ਸੀਨੀਅਰ ਮੈਂਬਰ ਜੋਗਾ ਸਿੰਘ ਯਮੁਨਾਨਗਰ ਮੈਂਬਰ,ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ,ਬਲਵਿੰਦਰ ਸਿੰਘ ਭਿੰਡਰ ਮੀਤ ਸਕੱਤਰ,ਗੁਰਤੇਜ ਸਿੰਘ ਅੰਬਾਲਾ ਮੈਂਬਰ ਸ਼ਾਮਲ ਸਨ। ਸਬ ਕਮੇਟੀ ਦੇ ਮੁਖੀ ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ ਨੇ ਪੂਰੀ ਗੰਭੀਰਤਾ ਨਾਲ ਕੀਤੀ ਗਈ ਜਾਂਚ ਪੜਤਾਲ ਦੀ ਰਿਪੋਰਟ ਅੱਜ ਸਬੂਤਾਂ ਸਮੇਤ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਨੂੰ ਸੌਂਪ ਦਿੱਤੀ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕੇ ਸਬ ਕਮੇਟੀ ਵੱਲੋਂ ਜਾਂਚ ਪੜਤਾਲ ਦੀ ਪੇਸ਼ ਕੀਤੀ ਰਿਪੋਰਟ ਵਿੱਚ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਦੋਸ਼ੀ ਪਾਇਆ ਗਿਆ ਹੈ। ਸਬ ਕਮੇਟੀ ਨੇ ਪੂਰੇ ਸਬੂਤਾਂ ਸਮੇਤ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਝੀਂਡਾ ਨੇ ਕਿਵੇਂ ਗੁਰੂ ਕੀ ਗੋਲਕ,ਗੱਡੀਆਂ ਅਤੇ ਮੁਲਾਜ਼ਮਾਂ ਦੀ ਦੁਰਵਰਤੋਂ ਕੀਤੀ ਹੈ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਕੋਲੋਂ ਬੇਹਿਸਾਬ ਪੈਸਾ ਇਕੱਤਰ ਕੀਤਾ ਹੈ ਰਾਮਸਰ ਨੇ ਦੱਸਿਆ ਕੇ ਕਾਲਾ ਦਿਵਸ ’ਤੇ ਆਏ 766220 ਰੁਪਏ ਦੇ ਖਰਚ ਬਾਰੇ ਪ੍ਰਧਾਨ ਝੀਂਡਾ ਨੇ ਖੁਦ ਮੀਡੀਆ ਵਿੱਚ ਮੰਨਿਆ ਹੈ ਬਾਕੀ ਇਕੱਤਰ ਕੀਤੇ ਗਏ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਜੋ ਸਿੱਧਾ ਸਿੱਧਾ ਪ੍ਰਧਾਨਗੀ ਦੇ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਹੈ। ਸਬ ਕਮੇਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਗੁਰੂ ਕੀ ਗੋਲਕ, ਗੱਡੀਆਂ ਮੁਲਾਜ਼ਮਾਂ ਪੈਸੇ ਦੀ ਦੁਰਵਰਤੋਂ ਕਰਨ ਸਬੰਧੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਦੋਸ਼ੀ ਪਾਇਆ ਜਾਂਦਾ ਹੈ।

5 thoughts on “ਕਾਲਾ ਦਿਵਸ: ਪ੍ਰਧਾਨ ਝੀਂਡਾ ਗੁਰੂ ਕੀ ਗੋਲਕ ਅਤੇ ਮੁਲਾਜਮਾਂ ਦੀ ਦੁਰਵਰਤੋਂ ਦੀ ਜਾਂਚ ਵਿੱਚ ਦੋਸ਼ੀ: ਸਬ ਕਮੇਟੀ”

  1. Pingback: ไซด์ไลน์

  2. Pingback: Sälj bilen snabbt och slipp fler verkstadsbesök

  3. Pingback: ร้านยา

  4. Pingback: purchase dmt vape Pully,

  5. Pingback: best stock screening platform

Comments are closed.

Scroll to Top