ਅਕਾਲੀ ਦਲ ਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ

ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਦੁਪਹਿਰ ਸਮੇਂ ਜਵੱਦੀ ਸਰਕਾਰੀ ਸਕੂਲ ਦੇ ਨੇੜੇ ਬਣੇ ਪੋਲਿੰਗ ਬੂਥ ’ਤੇ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਵਰਕਰਾਂ ਵਿੱਚ ਜਾਅਲੀ ਵੋਟ ਨੂੰ ਬਹਿਸ ਹੋ ਗਈ। ਦੇਖਦਿਆਂ ਹੀ ਦੇਖਦਿਆਂ ਮਾਮਲਾ ਇੰਨਾ ਭੜਕ ਗਿਆ ਕਿ ਦੋਵਾਂ ਪਾਰਟੀਆਂ ਦੇ ਵਰਕਰ ਹੱਥੋਪਾਈ ’ਤੇ ਉਤਰ ਆਏ। ਨੌਜਵਾਨਾਂ ਨੇ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੇੜੇ ਹੀ ਖੜ੍ਹੇ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਜਾਣਕਾਰੀ ਮਿਲਦੇ ਹੀ ਪੁਲੀਸ ਪਾਰਟੀ ਵੀ ਮੌਕੇ ’ਤੇ ਪੁੱਜ ਗਈ। ਹਾਲਾਂਕਿ, ਜਦੋਂ ਪੁਲੀਸ ਪਹੁੰਚੀ, ਉਦੋਂ ਤੱਕ ਮਾਮਲਾ ਸ਼ਾਂਤ ਹੋ ਗਿਆ ਸੀ ਤੇ ਹੱਥੋਪਾਈ ਕਰਨ ਵਾਲੇ ਨੌਜਵਾਨ ਵੀ ਇੱਧਰ-ਉਧਰ ਹੋ ਗਏ ਸਨ। ਉਧਰ, ਸ਼ਾਮ ਛੇ ਵਜੇ ਦੇ ਕਰੀਬ ਬਾੜੇਵਾਲ ਸਰਕਾਰੀ ਸਕੂਲ ਨੇੜੇ ਵੀ ਜਾਅਲੀ ਵੋਟ ਨੂੰ ਲੈ ਕੇ ਮਾਮਲਾ ਭੜਕ ਗਿਆ। ਕੁੱਝ ਨੌਜਵਾਨਾਂ ਨੇ ਕਾਰਾਂ ਵਿੱਚ ਬੈਠੇ ਨੌਜਵਾਨ ਘੇਰ ਲਏ ਤੇ ਉਨ੍ਹਾਂ ਨੇ ਦੋਸ਼ ਲਗਾਏ ਕਿ ਇਹ ਨੌਜਵਾਨ ਜਾਅਲੀ ਵੋਟ ਪਾਉਣ ਆਏ ਹਨ। ਦੋਵਾਂ ਗੁੱਟਾਂ ਦੀ ਮੌਕੇ ’ਤੇ ਕਾਫ਼ੀ ਬਹਿਸ ਹੋ ਗਈ। ਮਗਰੋਂ ਪੁਲੀਸ ਨੇ ਮਾਮਲਾ ਸ਼ਾਂਤ ਕਰਵਾਇਆ।

1 thought on “ਅਕਾਲੀ ਦਲ ਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ”

  1. Pingback: RFID chip tag​

Comments are closed.

Scroll to Top